Connect with us

ਪੰਜਾਬ ਨਿਊਜ਼

ਪੰਜਾਬ ਸਰਕਾਰ ਦੇ ਸਿੱਖਿਆ ਵਿਰੋਧੀ ਰਵਈਏ ਖਿਲਾਫ ਪੰਜਾਬ ਦੇ ਕਾਲਜ ਫਿਰ ਹੋਣਗੇ ਬੰਦ

Published

on

The colleges of Punjab will be closed again against the anti-educational attitude of the Punjab government

ਲੁਧਿਆਣਾ : ਪੰਜਾਬ ਸਰਕਾਰ ਦੇ ਸਿੱਖਿਆ ਪ੍ਰਤੀ ਅੜੀਅਲ ਰਵਈਏ ਨੂੰ ਵੇਖਦੇ ਹੋਏ ਪੰਜਾਬ ਤੇ ਚੰਡੀਗੜ੍ਹ ਕਾਲਜ ਟੀਚਰ ਯੂਨੀਅਨ ਦੇ ਨਿਰਦੇਸ਼ਾਂ ਤੇ 3 ਫਰਵਰੀ 2023 ਨੂੰ ਦੁਬਾਰਾ ਫਿਰ ਪੂਰੇ ਪੰਜਾਬ ਵਿੱਚ 11 ਵਜੇ ਤੋਂ ਲੈ ਕੇ 1 ਵਜੇ ਤੱਕ ਕਾਲਜ ਬੰਦ ਹੋਣਗੇ ਤੇ ਪ੍ਰੋਫੇਸਰ ਕਾਲਜ ਗੇਟ ਤੇ ਧਰਨਾ ਦੇਣਗੇ।

ਲੁਧਿਆਣਾ ਦੇ ਜਿਲ੍ਹਾ ਪ੍ਰਧਾਨ ਡਾ ਚਮਕੌਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਕਾਲਜ ਤੇ ਯੂਨੀਵਰਸਿਟੀ ਪ੍ਰੋਫੈਸਰਾਂ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ, ਵੋਟਾਂ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ, ਭਗਵੰਤ ਮਾਨ ਨੂੰ ਮਿਲ ਕੇ ਸਿੱਖਿਆ ਨੂੰ ਬਚਾਉਣ ਦੀਆਂ ਮੰਗਾਂ ਰੱਖੀਆਂ ਸੀ, ਤੇ ਇਹਨਾਂ ਵਲੋਂ ਪੰਜਾਬ ਦੀ ਸਿੱਖਿਆ ਨੂੰ ਅਹਮਿਯਤ ਦੇਣ ਦਾ ਭਰੋਸਾ ਕੀਤਾ ਸੀ, ਤੇ ਪੀ ਸੀ ਸੀ ਟੀ ਯੂ ਵਲੋਂ ਜਨਤਕ ਤੌਰ ਤੇ ਆਪ ਪਾਰਟੀ ਨੂੰ ਸਮਰਥਨ ਦੇਣ ਦਾ ਵਾਅਦਾ ਕੀਤਾ ਸੀ।

ਪਰ ਸਰਕਾਰ ਵਿੱਚ ਆਉਣ ਤੋਂ ਬਾਅਦ ਭਗਵੰਤ ਮਾਨ ਦੀ ਸਰਕਾਰ ਲਗਾਤਾਰ ਉੱਚ ਸਿੱਖਿਆ ਵਿਰੋਧੀ ਫੈਸਲੇ ਲੈ ਰਹੀ ਹੈ। 5 ਸਿਤੰਬਰ2022 ਨੂੰ ਕਿਤੇ 7ਵੇਂ ਵੇਤਨ ਆਯੋਗ ਦੇ ਐਲਾਨ ਨੂੰ ਅੱਜ ਤੱਕ ਲਾਗੂ ਨਹੀਂ ਕਰ ਸਕੇ। ਤੇ ਦੂਸਰਾ ਪ੍ਰੋਫੇਸਰਾਂ ਦੀ ਰੇਟਾਇਰਮੈਂਟ ਉਮਰ 60 ਸਾਲ ਤੋਂ ਘਟਾ ਕੇ 58 ਸਾਲ ਕਰਨ ਦੀ ਕੋਝੀ ਸਾਜ਼ਿਸ਼ ਕਰ ਰਹੀ ਹੈ। ਜਿਸ ਨਾਲ ਸੈਂਕੜੇ ਅਧਿਆਪਕਾਂ ਨੂੰ ਇਕੋ ਝਟਕੇ ਨਾਲ ਜਲੀਲ ਕਰ ਕੇ ਆਪ ਸਰਕਾਰ ਘਰ ਨੂੰ ਤੋਰਨ ਲੱਗੀ ਹੈ।

ਜਿਲ੍ਹਾ ਸਕੱਤਰ ਡਾ ਸੁੰਦਰ ਸਿੰਘ ਨੇ ਕਿਹਾ ਕਿ ਭਗਵੰਤ ਮਾਨ ਦੀ ਸਰਕਾਰ ਰੰਗਲੇ ਪੰਜਾਬ ਦੀ ਗੱਲ ਕਰਦੀ ਹੈ, ਪਰ ਇਹ ਤਾਂ ਲੋਕਾਂ ਦੇ ਘਰ ਉਜਾੜਨ ਤੇ ਲੱਗੀ ਹੋਈ ਹੈ। ਰੋਜ਼ਗਾਰ ਦੇਣ ਦੇ ਵਾਅਦੇ ਕਰਨ ਵਾਲੀ ਸਰਕਾਰ , ਲੋਕਾਂ ਨੂੰ ਬੇਰੋਜ਼ਗਾਰ ਕਰਨ ਤੇ ਲੱਗੀ ਹੋਈ ਹੈ ਤੇ ਪ੍ਰੋਫੇਸਰਾਂ ਦਾ ਬੁਢਾਪਾ ਖਰਾਬ ਕਰਨ ਤੇ ਤੁਰੀ ਹੋਈ ਹੈ। 3 ਤਰੀਖ ਨੂੰ 2 ਘੰਟੇ ਲਈ ਕਾਲਜ ਬੰਦ ਕੀਤੇ ਜਾਣਗੇ, ਜੇ ਫਿਰ ਵੀ ਸਰਕਾਰ ਨਾ ਸਮਝੀ ਤਾਂ ਇਹ ਸਾਰੇ ਪੰਜਾਬ ਦੇ ਕਾਲਜ ਅਨਿਸ਼ਚਿਤ ਸਮੇਂ ਲਈ ਬੰਦ ਕਰ ਕੇ ,ਸਰਕਾਰ ਦੀ ਬਦਨੀਤੀਆਂ ਨੂੰ ਸੜਕਾਂ ਤੇ ਆ ਕੇ ਲੋਕਾਂ ਸਾਹਮਣੇ ਰੱਖਿਆ ਜਾਵੇਗਾ।

Facebook Comments

Trending