Connect with us

ਪੰਜਾਬੀ

ਦੇਵਕੀ ਦੇਵੀ ਜੈਨ ਕਾਲਜ ਦੀਆਂ ਵਿਦਿਆਰਥਣਾਂ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ

Published

on

The students of Devaki Devi Jain College gave an excellent performance

ਲੁਧਿਆਣਾ : ਪੰਜਾਬ ਯੂਨੀਵਰਸਿਟੀ ਵੱਲੋਂ ਐਲਾਨੇ ਗਏ ਐਮਐਸਸੀ-ਆਈਟੀ ਦੂਜੇ ਸਮੈਸਟਰ ‘ਚ ਦੇਵਕੀ ਦੇਵੀ ਜੈਨ ਕਾਲਜ ਦੀਆਂ ਵਿਦਿਆਰਥਣਾਂ ਨੇ ਚੰਗਾ ਪ੍ਰਦਰਸ਼ਨ ਕੀਤਾ। ਕਾਲਜ ਦੀ ਵਿਦਿਆਰਥਣ ਮਨੀਸ਼ਾ ਨੇ 90.9 ਫ਼ੀਸਦੀ ਅੰਕ ਪ੍ਰਾਪਤ ਕਰਕੇ ਯੂਨੀਵਰਸਿਟੀ ‘ਚ ਤੀਜਾ ਤੇ ਕਾਲਜ ‘ਚੋਂ ਪਹਿਲਾ, ਜਸਪ੍ਰੀਤ ਕੌਰ ਨੇ 90.5 ਫ਼ੀਸਦੀ ਅੰਕ ਪ੍ਰਾਪਤ ਕਰਕੇ ਯੂਨੀਵਰਸਿਟੀ ‘ਚੋਂ ਪੰਜਵਾਂ ਤੇ ਕਾਲਜ ‘ਚ ਦੂਜਾ, ਪੂਨਮ ਨੇ 89.7 ਫ਼ੀਸਦੀ ਅੰਕ ਹਾਸਲ ਕਰਕੇ ਯੂਨੀਵਰਸਿਟੀ ਵਿਚ ਨੌਵਾਂ ਅਤੇ ਕਾਲਜ ਵਿਚ ਤੀਜਾ ਸਥਾਨ ਹਾਸਲ ਕੀਤਾ।

ਇਸ ਮੌਕੇ ਕਾਲਜ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਸੁਖਦੇਵ ਰਾਜ ਜੈਨ, ਪ੍ਰਧਾਨ ਨੰਦ ਕੁਮਾਰ ਜੈਨ, ਸੀਨੀਅਰ ਮੀਤ ਪ੍ਰਧਾਨ ਵਿਪਨ ਕੁਮਾਰ ਜੈਨ, ਉਪ ਪ੍ਰਧਾਨ ਬਾਂਕੇ ਬਿਹਾਰੀ ਲਾਲ ਜੈਨ, ਉਪ ਪ੍ਰਧਾਨ ਸ਼ਾਂਤੀ ਸਰੂਪ ਜੈਨ, ਸਕੱਤਰ ਰਾਜੀਵ ਜੈਨ, ਜੁਆਇੰਟ ਸਕੱਤਰ ਰਾਕੇਸ਼ ਕੁਮਾਰ ਜੈਨ, ਮੈਨੇਜਰ ਰਾਜ ਕੁਮਾਰ ਗੁਪਤਾ, ਕੈਸ਼ੀਅਰ ਅਸ਼ੋਕ ਜੈਨ ਅਤੇ ਕਾਲਜ ਪ੍ਰਿੰਸੀਪਲ ਡਾ ਸਰਿਤਾ ਬਹਿਲ ਨੇ ਵਿਭਾਗ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਲਗਨ ਅਤੇ ਸਫਲਤਾ ਲਈ ਵਧਾਈ ਦਿੱਤੀ।

Facebook Comments

Trending