ਲੁਧਿਆਣਾ : ਪੰਜਾਬ ਯੂਨੀਵਰਸਿਟੀ ਵਲੋਂ ਐਲਾਨੇ ਬੀਸੀਏ ਫਾਈਨਲ ਸਮੈਸਟਰ ਦੇ ਨਤੀਜਿਆਂ ਵਿਚ ਦੇਵਕੀ ਦੇਵੀ ਜੈਨ ਮੈਮੋਰੀਅਲ ਕਾਲਜ ਫ਼ਾਰ ਵੁਮੈਨ ਦੀਆਂ ਵਿਦਿਆਰਥਣਾਂ ਨੇ ਚੰਗੇ ਅੰਕ ਪ੍ਰਾਪਤ ਕੀਤੇ । ਕਾਲਜ ਦੀ ਵਿਦਿਆਰਥਣ ਕਹਕਾਸ਼ਾ 89.5 ਫ਼ੀਸਦੀ ਅੰਕ ਲੈ ਕੇ ਕਾਲਜ ‘ਚ ਪਹਿਲੇ, ਲਵਿਸ਼ਾ ਠਾਕੁਰ 85.3 ਫ਼ੀਸਦੀ ਅੰਕ ਪ੍ਰਾਪਤ ਕਰਕੇ ਦੂਜੇ ਅਤੇ ਅਭਿਯਥਾ 84.4 ਫ਼ੀਸਦੀ ਅੰਕ ਲੈ ਕੇ ਤੀਜੇ ਸਥਾਨ ‘ਤੇ ਰਹੀ।
ਇਸ ਮੌਕੇ ਕਾਲਜ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਸੁਖਦੇਵ ਰਾਜ ਜੈਨ, ਪ੍ਰਧਾਨ ਨੰਦ ਕੁਮਾਰ ਜੈਨ, ਸੀਨੀਅਰ ਮੀਤ ਪ੍ਰਧਾਨ ਵਿਪਨ ਕੁਮਾਰ ਜੈਨ, ਉਪ ਪ੍ਰਧਾਨ ਬਾਂਕੇ ਬਿਹਾਰੀ ਲਾਲ ਜੈਨ, ਉਪ ਪ੍ਰਧਾਨ ਸ਼ਾਂਤੀ ਸਰੂਪ ਜੈਨ, ਸਕੱਤਰ ਰਾਜੀਵ ਜੈਨ, ਜੁਆਇੰਟ ਸਕੱਤਰ ਰਾਕੇਸ਼ ਕੁਮਾਰ ਜੈਨ, ਮੈਨੇਜਰ ਰਾਜ ਕੁਮਾਰ ਗੁਪਤਾ, ਕੈਸ਼ੀਅਰ ਅਸ਼ੋਕ ਜੈਨ ਅਤੇ ਕਾਲਜ ਪ੍ਰਿੰਸੀਪਲ ਡਾ ਸਰਿਤਾ ਬਹਿਲ ਨੇ ਵਿਭਾਗ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਲਗਨ ਅਤੇ ਸਫਲਤਾ ਲਈ ਵਧਾਈ ਦਿੱਤੀ।