Connect with us

ਪੰਜਾਬੀ

ਆਰੀਆ ਕਾਲਜ ਦੀਆਂ ਵਿਦਿਆਰਥਣਾਂ ਨੇ ਬਾਲ ਭਵਨ ਦਾ ਕੀਤਾ ਦੌਰਾ

Published

on

The students of Arya College visited Bal Bhawan

ਆਰੀਆ ਕਾਲਜ, ਲੁਧਿਆਣਾ ਦੇ ਗਰਲਜ਼ ਸੈਕਸ਼ਨ ਨੇ ਵਿਦਿਆਰਥਣਾਂ ਵਿੱਚ ਹਮਦਰਦੀ ਅਤੇ ਸਮਾਜਿਕ ਚੇਤਨਾ ਪੈਦਾ ਕਰਨ ਦੇ ਉਦੇਸ਼ ਨਾਲ ਇੱਕ ਬਾਲ ਭਵਨ (ਅਨਾਥ ਆਸ਼ਰਮ) ਦਾ ਦੌਰਾ ਕੀਤਾ। ਇਸ ਪਹਿਲਕਦਮੀ ਦਾ ਉਦੇਸ਼ ਬੱਚਿਆਂ ਨਾਲ ਗੱਲਬਾਤ ਕਰਨਾ, ਸਫਾਈ ਪ੍ਰਤੀ ਜਾਗਰੂਕਤਾ ਫੈਲਾਉਣਾ ਅਤੇ ਉਨ੍ਹਾਂ ਨੂੰ ਖਾਣ-ਪੀਣ ਦੀਆਂ ਵਸਤੂਆਂ ਦੇ ਕੇ ਖੁਸ਼ੀਆਂ ਦੇਣਾ ਸੀ।

ਪਿ੍ੰਸੀਪਲ ਡਾ: ਸੂਕਸ਼ਮ ਆਹਲੂਵਾਲੀਆ ਨੇ ਕਿਹਾ ਕਿ ਅਜਿਹੀਆਂ ਸਮਾਜਿਕ ਗਤੀਵਿਧੀਆਂ ਵਿਦਿਆਰਥਣਾਂ ਅੰਦਰ ਸੰਵੇਦਨਸ਼ੀਲਤਾ ਪੈਦਾ ਕਰਦੀਆਂ ਹਨ | ਇੰਚਾਰਜ ਡਾ: ਮਮਤਾ ਕੋਹਲੀ ਨੇ ਦੱਸਿਆ ਕਿ ਇਹ ਦੌਰਾ ਭਾਈਚਾਰਕ ਸਾਂਝ ਨੂੰ ਵਧਾਉਣ ਅਤੇ ਲੋੜਵੰਦਾਂ ਦੀ ਸਹਾਇਤਾ ਲਈ ਆਯੋਜਿਤ ਕੀਤਾ ਗਿਆ ਸੀ। ਇਸ ਗਤੀਵਿਧੀ ਦਾ ਸੰਚਾਲਨ ਸਮਾਜ ਸ਼ਾਸਤਰ ਵਿਭਾਗ ਦੀ ਸ੍ਰੀਮਤੀ ਅਰਚਨਾ ਹਾਂਡਾ ਅਤੇ ਪੰਜਾਬੀ ਵਿਭਾਗ ਦੀ ਸ੍ਰੀਮਤੀ ਪ੍ਰੀਤੀ ਥਾਪਰ ਨੇ ਕੀਤਾ।

Facebook Comments

Trending