Connect with us

ਅਪਰਾਧ

ਮੋਟਰਸਾਈਕਲ ਸਵਾਰ ਲੁਟੇਰੇ ਲੜਕੀ ਨੂੰ ਜ਼ਖ਼ਮੀ ਕਰਨ ਉਪਰੰਤ ਲੁੱਟ ਕੇ ਹੋਏ ਫ਼ਰਾਰ

Published

on

The robbers on a motorcycle escaped after injuring the girl

ਲੁਧਿਆਣਾ : ਸਥਾਨਕ ਬਸਤੀ ਜੋਧੇਵਾਲ ਚੌਕ ਨੇੜੇ ਦੋ ਮੋਟਰਸਾਈਕਲ ਸਵਾਰ ਲੁਟੇਰੇ ਇਕ ਲੜਕੀ ਨੂੰ ਜ਼ਖ਼ਮੀ ਕਰਨ ਉਪਰੰਤ ਉਸ ਪਾਸੋਂ ਮੋਬਾਈਲ ਤੇ ਪਰਸ ਖੋਹ ਕੇ ਫ਼ਰਾਰ ਹੋ ਗਏ। ਜਾਣਕਾਰੀ ਅਨੁਸਾਰ ਜ਼ਖ਼ਮੀ ਹੋਈ ਹਾਲਤ ‘ਚ ਲੜਕੀ ਨੂੰ ਲੋਕਾਂ ਵਲੋਂ ਸਿਵਲ ਹਸਪਤਾਲ ਲਿਆਂਦਾ ਗਿਆ ਜਿਥੇ ਕਿ ਉਸ ਨੂੰ ਪਟਿਆਲਾ ਰੈਫਰ ਕਰ ਦਿੱਤਾ।

ਘਟਨਾ ਉਸ ਵੇਲੇ ਵਾਪਰੀ ਜਦੋਂ ਲੜਕੀ ਚੌਕ ‘ਚ ਖੜ੍ਹੀ ਆਟੋ ਰਿਕਸ਼ਾ ਦਾ ਇੰਤਜ਼ਾਰ ਕਰ ਰਹੀ ਸੀ, ਇਸ ਦੌਰਾਨ ਦੋ ਲੁਟੇਰੇ ਉਥੇ ਆਏ ਤੇ ਉਨ੍ਹਾਂ ਨੇ ਉਸ ਦਾ ਪਰਸ ਤੇ ਬੈਗ ਖੋਹਣ ਦੀ ਕੋਸ਼ਿਸ਼ ਕੀਤੀ। ਲੁਟੇਰਿਆਂ ਨੇ ਲੜਕੀ ਨੂੰ ਧੱਕਾ ਦੇ ਕੇ ਸੜਕ ‘ਤੇ ਹੀ ਸੁੱਟ ਦਿੱਤਾ ਅਤੇ ਉਸ ਪਾਸੋਂ ਸਾਮਾਨ ਖੋਹ ਕੇ ਫ਼ਰਾਰ ਹੋ ਗਏ। ਲੜਕੀ ਸੜਕ ‘ਤੇ ਹੀ ਤੜਪਦੀ ਰਹੀ, ਕੁਝ ਦੇਰ ਬਾਅਦ ਲੋਕਾਂ ਵਲੋਂ ਉਸ ਨੂੰ ਹਸਪਤਾਲ ਲਿਆਂਦਾ ਗਿਆ ਤੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Facebook Comments

Trending