Connect with us

ਪੰਜਾਬੀ

ਮਾਲਵਾ ਖਾਲਸਾ ਸਕੂਲ ਦਾ ਨਤੀਜਾ ਰਿਹਾ ਸ਼ਾਨਦਾਰ

Published

on

The result of Malwa Khalsa School was excellent

ਲੁਧਿਆਣਾ : ਮਾਲਵਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਮਾਡਲ ਗਰਾਮ ਲੁਧਿਆਣਾ ਵਿਖੇ ਅੱਜ ਨਰਸਰੀ , ਪਹਿਲੀ, ਦੂਜੀ ,ਤੀਜੀ ,ਚੌਥੀ , ਛੇਵੀਂ , ਸੱਤਵੀਂ, ਨੌਵੀਂ ਅਤੇ ਗਿਆਰ੍ਹਵੀਂ ਜਮਾਤ (ਆਰਟਸ, ਸਾਇੰਸ &ਕਾਮਰਸ) ਦਾ ਸਾਲਾਨਾ ਨਤੀਜਾ ਘੋਸ਼ਿਤ ਕੀਤਾ ਗਿਆ ।

ਇਸ ਸੰਬੰਧੀ ਵਧੇਰੇ ਜਾਣਕਾਰੀ ਸਾਂਝਾ ਕਰਦਿਆਂ ਪ੍ਰਿੰਸੀਪਲ ਕਰਨਜੀਤ ਸਿੰਘ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਮਾਰਚ ਵਿੱਚ ਹੋਏ ਸਾਲਾਨਾ ਇਮਤਿਹਾਨਾਂ ,ਜੋ ਕਿ ਨੋਨ ਬੋਰਡ ਜਮਾਤਾਂ ਦੇ ਹੋਏ ਸਨ, ਦਾ ਨਤੀਜਾ ਅੱਜ ਮਿਤੀ31/03/22 ਨੂੰ ਸਵੇਰੇ ਨੌਂ ਵਜੇ ਘੋਸ਼ਿਤ ਕੀਤਾ ਗਿਆ ਹੈ l ਇਸ ਵਿਚ ਵਿਦਿਆਰਥੀ ਅਤੇ ਮਾਪਿਆਂ ਨੇ ਬਹੁਤ ਹੀ ਉਤਸ਼ਾਹ ਨਾਲ ਭਾਗ ਲਿਆl

ਪਹਿਲਾ ,ਦੂਜਾ ਤੇ ਤੀਜਾ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆl ਉਨ੍ਹਾਂ ਦੱਸਿਆ ਕੇ ਮਾਤਾ ਪਿਤਾ ਨੂੰ ਵਿਦਿਆਰਥੀਆਂ ਨੂੰ ਹੋਰ ਵਧੇਰੇ ਮਿਹਨਤ ਕਰਾਉਣ ਨੂੰ ਪ੍ਰੇਰਿਤ ਕੀਤਾ ਗਿਆ l ਸਮੂਹ ਵਿਦਿਆਰਥੀਆਂ ਨੂੰ ਅਗਲੀ ਕਲਾਸ ਵਿੱਚ ਜਾਣ ਤੇ ਵਧਾਈ ਦਿੱਤੀ ਗਈl

Facebook Comments

Trending