Connect with us

ਪੰਜਾਬ ਨਿਊਜ਼

ਲੁਧਿਆਣਾ ’ਚ 10 ਅਗਸਤ ਤੋਂ ਸ਼ੁਰੂ ਹੋਵੇਗੀ ਅਗਨੀਵੀਰਾਂ ਦੀ ਭਰਤੀ

Published

on

The recruitment of Agnivirs will start from August 10 in Ludhiana

ਲੁਧਿਆਣਾ : ਸਰਕਾਰ ਅਗਨੀ ਵੀਰਾਂ ਦੀ ਭਰਤੀ ਸ਼ੁਰੂ ਕਰਨ ਜਾ ਰਹੀ ਹੈ। ਇਸ ਦੀ ਸ਼ੁਰੂਆਤ ਪੰਜਾਬ ਦੇ ਲੁਧਿਆਣਾ ਤੋਂ ਹੀ ਹੋਣ ਜਾ ਰਹੀ ਹੈ। ਪਹਿਲੀ ਵਾਰ ਅਗਨੀਵੀਰਾਂ ਦੀ ਭਰਤੀ ਦੀ ਪ੍ਰਕਿਰਿਆ 10 ਅਗਸਤ ਤੋਂ ਸ਼ੁਰੂ ਹੋ ਰਹੀ ਹੈ। ਇਸ ਤੋਂ ਇਲਾਵਾ ਜਲੰਧਰ, ਅੰਮਿ੍ਤਸਰ, ਪਠਾਨਕੋਟ ਅਤੇ ਫਿਰੋਜ਼ਪੁਰ ’ਚ ਵੀ ਨੌਜਵਾਨਾਂ ਨੂੰ ਅਗਨੀਵੀਰ ਵਜੋਂ ਭਰਤੀ ਕੀਤਾ ਜਾਣਾ ਹੈ।

ਭਰਤੀ ਪ੍ਰਕਿਰਿਆ ਦੇ ਡਾਇਰੈਕਟਰ ਕਰਨਲ ਜਸਵੀਰ ਸਿੰਘ ਨੇ ਭਰਤੀ ਪ੍ਰਕਿਰਿਆ ਵਿਚ ਭਾਗ ਲੈਣ ਵਾਲੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਕਿਸਮ ਦੇ ਵਿਅਕਤੀ ਦੇ ਝਾਂਸੇ ਵਿਚ ਨਾ ਆਉਣ ਤੇ ਭਰਤੀ ਲਈ ਕਿਸੇ ਨੂੰ ਪੈਸੇ ਆਦਿ ਨਾ ਦੇਣ। ਫੌਜ ਵਿਚ ਭਰਤੀ ਲਈ ਕਿਸੇ ਦੀ ਸਿਫਾਰਸ਼ ਨਹੀਂ ਹੁੰਦੀ, ਨੌਜਵਾਨ ਆਪਣੀ ਮਿਹਨਤ ਤੇ ਸਰੀਰ ਦੇ ਬਲ ’ਤੇ ਫੌਜ ਵਿਚ ਭਰਤੀ ਹੁੰਦੇ ਹਨ।

ਦੱਸਿਆ ਜਾ ਰਿਹਾ ਹੈ ਕਿ ਇਸ ਲਈ ਆਰਮੀ ਵੱਲੋਂ ਵੀ ਇੰਤਜ਼ਾਮ ਕੀਤੇ ਗਏ ਹਨ, ਆਰਮੀ ਇੰਟੈਲੀਜੈਂਸ ਉਨ੍ਹਾਂ ਸਾਰੇ ਲੋਕਾਂ ਦਾ ਡਾਟਾ ਇਕੱਠਾ ਕਰ ਰਹੀ ਹੈ, ਜੋ ਨੌਜਵਾਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਨੌਕਰੀ ਦਿਵਾਉਣ ਦੇ ਨਾਂ ’ਤੇ ਧੋਖਾਧੜੀ ਦੇ ਮਾਮਲੇ ’ਚ ਸ਼ਾਮਿਲ ਹਨ।

ਲੁਧਿਆਣਾ ’ਚ ਪਹਿਲਾਂ ਵੀ ਧੋਖਾਧੜੀ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਸ਼ਹਿਰ ਦੇ ਜਗਰਾਉਂ ਪੁਲ ਨੇੜੇ ਭਾਰਤੀ ਫੌਜ ਭਰਤੀ ਦਾ ਵੱਡਾ ਦਫ਼ਤਰ ਹੈ, ਇੱਥੇ ਨੌਜਵਾਨਾਂ ਦੀ ਭਰਤੀ ਸਬੰਧੀ ਕਾਗਜ਼ੀ ਪ੍ਰਕਿਰਿਆ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਢੋਲੇਵਾਲ ਵਿਚ ਪ੍ਰੀਖਿਆ ਤੇ ਸਰੀਰਕ ਜਾਂਚ ਕੀਤੀ ਜਾਂਦੀ ਹੈ।

Facebook Comments

Trending