Connect with us

ਪੰਜਾਬੀ

ਵਿਧਾਇਕਾ ਛੀਨਾ ਨੇ ਹਲਕੇ ‘ ਚ ਪਹਿਲਾ ਕੰਪੈਕਟਰ ਲਾਉਣ ਵਾਲੀ ਜਗ੍ਹਾ ਦਾ ਕੀਤਾ ਉਦਘਾਟਨ, 20 ਈ – ਰਿਕਸ਼ਿਆਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

Published

on

MLA Chhina inaugurated the first compactor installation site in the constituency, flagged off 20 e-rickshaws.

ਲੁਧਿਆਣਾ : ਵਿਧਾਨ ਸਭਾ ਹਲਕਾ ਦੱਖਣੀ ਦੀ ਵਿਧਾਇਕਾ ਬੀਬੀ ਰਜਿੰਦਰਪਾਲ ਕੌਰ ਛੀਨਾ  ਵੱਲੋਂ ਹਲਕੇ ਅਧੀਨ ਪੈਂਦੇ ਵੱਖ – ਵੱਖ ਇਲਾਕਿਆਂ ‘ ਚ  ਕੰਪੈਕਟਰਾਂ ਨੂੰ ਲਗਾਉਣ ਦੀ  ਸ਼ੁਰੂਆਤ ਕੀਤੀ ਗਈ । ਉਨ੍ਹਾਂ ਨਗਰ ਨਿਗਮ ਕਮਿਸ਼ਨਰ ਸ਼ੇਨਾ ਅਗਰਵਾਲ , ਜੁਆਇੰਟ ਕਮਿਸ਼ਨਰ ਪੂਨਮਪ੍ਰੀਤ ਕੌਰ , ਜੁਆਇੰਟ ਕਮਿਸ਼ਨਰ ਜੋਨ – ਬੀ ਸੋਨਮ ਚੌਧਰੀ ਅਤੇ ਨੋਡਲ ਅਫਸਰ ਅਸ਼ਵਨੀ ਸਹੋਤਾ ਦੀ ਮੌਜੂਦਗੀ ‘ ਚ ਪਹਿਲਾ ਕੰਪੈਕਟਰ ਲਗਾਉਣ ਵਾਲੀ ਜਗ੍ਹਾ ਵਾਰਡ ਨੰ : 22 ਅਧੀਨ ਪੈਂਦੇ 100 ਫੁੱਟਾ ਰੋਡ , ਸ਼ੇਰਪੁਰ ਵਿਖੇ ਉਦਘਾਟਨ ਕੀਤਾ ।

ਇਸ ਮੌਕੇ ਤੇ ਹਲਕਾ ਦੱਖਣੀ ਦੇ ਅਧੀਨ ਪੈਂਦੇ ਇਲਾਕਿਆਂ ਵਿੱਚੋਂ ਕੂੜਾ ਕਰਕਟ ਚੁੱਕਣ ਲਈ 20 ਈ – ਰਿਕਸ਼ਿਆਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ । ਇਸ ਮੌਕੇ ਤੇ ਬੀਬੀ ਛੀਨਾ ਨੇ ਕਿਹਾ ਕਿ ਇਨ੍ਹਾਂ ਈ – ਰਿਕਸ਼ਿਆਂ ਰਾਹੀਂ ਲੋਕਾਂ ਦੇ ਘਰਾਂ ਦਾ ਗਿੱਲਾ ਅਤੇ ਸੁੱਕਾ ਕੂੜਾ ਚੁੱਕ ਕੇ ਲਿਜਾਇਆ ਜਾਵੇਗਾ ਅਤੇ ਕੰਪੈਕਟਰ ਵਾਲੀ ਥਾਂ ਤੇ ਪਹੁੰਚਾਇਆ ਜਾਵੇਗਾ ।

ਉਨ੍ਹਾਂ ਹਲਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਦਾ ਗਿੱਲਾ ਅਤੇ ਸੁੱਕਾ ਕੂੜਾ ਵੱਖ – ਵੱਖ ਡਸ਼ਟਬਿੰਨਾ ਵਿੱਚ ਰੱਖਣ ਤਾਂ ਜੋ ਘਰਾਂ ‘ ਚ ਗੰਦਗੀ ਨਾ ਫੈਲੇ ਅਤੇ ਲੋਕ ਕਿਸੇ ਵੀ ਗੰਭੀਰ ਬਿਮਾਰੀ ਦੀ ਲਪੇਟ ‘ ਚ ਨਾ ਆ ਸਕਣ ।  ਇਸ ਮੌਕੇ ਤੇ ਉਨ੍ਹਾਂ ਸਫਾਈ ਕਰਮਚਾਰੀਆਂ ਨੂੰ ਕਿਹਾ ਕਿ ਜਿੱਥੇ – ਜਿੱਥੇ ਵੀ ਉਨ੍ਹਾਂ ਦੀ ਡਿਊਟੀ ਲਗਾਈ ਜਾਂਦੀ ਹੈ  ਉਹ ਪੂਰੀ ਲਗਨ , ਮਿਹਨਤ ਅਤੇ ਈਮਾਨਦਾਰੀ ਨਾਲ ਆਪਣਾ ਫਰਜ਼ ਅਦਾ ਕਰਨ ।

ਬੀਬੀ ਛੀਨਾ  ਨੇ ਕਿਹਾ ਕਿ ਜਲਦ ਹੀ ਹੋਰ ਕੰਪੈਕਟਰ ਲਾਉਣ ਵਾਲੀਆਂ ਥਾਵਾਂ ਦੀ ਭਾਲ ਕਰਕੇ ਉੱਥੇ ਵੀ ਕੰਪੈਕਟਰ ਲਗਾ ਦਿੱਤੇ ਜਾਣਗੇ ਤਾਂ ਕਿ ਹਲਕਾ ਦੱਖਣੀ ਦੀ ਸਫ਼ਾਈ ਵਿਵਸਥਾ ਠੀਕ ਰਹੇ । ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਵੱਲੋਂ ਸੂਬੇ ਦੀ ਦਸ਼ਾ ਸੁਧਾਰਨ ਲਈ ਵੱਡੇ – ਵੱਡੇ ਐਲਾਨ ਕੀਤੇ ਜਾ ਰਹੇ ਹਨ ਅਤੇ ਉਨ੍ਹਾਂ ਨੂੰ ਅਮਲੀਜਾਮਾ ਵੀ ਪਹਿਨਾਇਆ ਜਾ ਰਿਹਾ ਹੈ ।

Facebook Comments

Trending