Connect with us

ਪੰਜਾਬ ਨਿਊਜ਼

ਪੰਜਾਬ ਦੇ ਮਾਲ ਅਫਸਰਾਂ ਦੀ ਹੜਤਾਲ ਨੂੰ ਲੈ ਕੇ ਵੱਡਾ ਅਪਡੇਟ, ਕੀਤਾ ਇਹ ਐਲਾਨ

Published

on

ਲੁਧਿਆਣਾ : ਪੰਜਾਬ ਰੈਵੇਨਿਊ ਅਫਸਰ ਯੂਨੀਅਨ ਪੰਜਾਬ ਦੇ ਪ੍ਰਧਾਨ ਸੁਖਚਰਨ ਸਿੰਘ ਚੰਨੀ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫਤਾਰ ਕਰਨ ‘ਤੇ ਵਿਜੀਲੈਂਸ ਬਰਨਾਲਾ ਖਿਲਾਫ ਉਤਰੇ ਸੂਬੇ ਭਰ ਦੇ ਮਾਲ ਅਫਸਰਾਂ ਨੇ ਸ਼ੁੱਕਰਵਾਰ ਨੂੰ ਵੀ ਸਮੂਹਿਕ ਛੁੱਟੀ ਲੈ ਕੇ ਆਪਣਾ ਧਰਨਾ ਜਾਰੀ ਰੱਖਣ ਦਾ ਐਲਾਨ ਕੀਤਾ ਹੈ। ਜਿਸ ਕਾਰਨ ਪੰਜਾਬ ਵਿੱਚ 29 ਨਵੰਬਰ ਨੂੰ ਵੀ ਮਾਲ ਅਫਸਰਾਂ ਦੀ ਹੜਤਾਲ ਜਾਰੀ ਰਹੇਗੀ।

ਦੱਸ ਦੇਈਏ ਕਿ ਬਰਨਾਲਾ ਵਿਜੀਲੈਂਸ ਨੇ ਪ੍ਰਧਾਨ ਚੰਨੀ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰਨ ਦਾ ਦਾਅਵਾ ਕੀਤਾ ਸੀ।ਚੰਨੀ ਦੀ ਬੁੱਧਵਾਰ ਨੂੰ ਹੋਈ ਗ੍ਰਿਫਤਾਰੀ ਨੂੰ ਗੈਰ-ਕਾਨੂੰਨੀ ਕਰਾਰ ਦਿੰਦਿਆਂ ਮਾਲ ਅਫਸਰ ਯੂਨੀਅਨ ਨੇ ਵੀਰਵਾਰ ਨੂੰ ਸੂਬੇ ਭਰ ਵਿੱਚ ਤਾਇਨਾਤ ਤਹਿਸੀਲਦਾਰ, ਨਾਇਬ ਤਹਿਸੀਲਦਾਰ, ਸਬ-ਰਜਿਸਟਰਾਰ ਅਤੇ ਡੀਆਰਓ ਨੂੰ ਰੋਸ ਵਜੋਂ ਜਨਤਕ ਛੁੱਟੀ ਲੈ ਕੇ ਬਰਨਾਲਾ ਵਿਜੀਲੈਂਸ ਦਫਤਰ ਦੇ ਬਾਹਰ ਪਹੁੰਚਣ ਲਈ ਕਿਹਾ ਸੀ।ਜਿੱਥੇ ਉਨ੍ਹਾਂ ਪ੍ਰਧਾਨ ਚੰਨੀ ਦੀ ਗ੍ਰਿਫਤਾਰੀ ਨੂੰ ਨਜਾਇਜ਼ ਕਰਾਰ ਦਿੰਦਿਆਂ ਵਿਜੀਲੈਂਸ ਖਿਲਾਫ ਰੋਸ ਪ੍ਰਦਰਸ਼ਨ ਵੀ ਕੀਤਾ।ਇਸ ਦੌਰਾਨ ਯੂਨੀਅਨ ਦੇ ਅਧਿਕਾਰੀਆਂ ਵੱਲੋਂ ਮਾਮਲੇ ਦੀ ਸੱਚਾਈ ਜਾਣਨ ਲਈ ਵਿਜੀਲੈਂਸ ਦੀ ਹਿਰਾਸਤ ਵਿੱਚ ਪ੍ਰਧਾਨ ਚੰਨੀ ਨੂੰ ਮਿਲਣ ਦੀ ਕੋਸ਼ਿਸ਼ ਵੀ ਕੀਤੀ ਗਈ।ਪਰ ਉਨ੍ਹਾਂ ਨੂੰ ਮਿਲਣ ਨਹੀਂ ਦਿੱਤਾ ਗਿਆ। ਇਸ ਤੋਂ ਨਾਰਾਜ਼ ਯੂਨੀਅਨ ਨੇ ਆਪਣੀ ਹੜਤਾਲ ਨੂੰ ਹੋਰ ਵਧਾਉਣ ਦਾ ਐਲਾਨ ਕਰਦਿਆਂ ਸ਼ੁੱਕਰਵਾਰ ਨੂੰ ਵੀ ਸਮੂਹਿਕ ਛੁੱਟੀ ਲੈਣ ਦਾ ਐਲਾਨ ਕੀਤਾ ਹੈ।

Facebook Comments

Trending