Connect with us

ਪੰਜਾਬੀ

ਪੰਜਾਬ ਸਰਕਾਰ ਹਰ ਵਰਗ ਦੀ ਭਲਾਈ ਅਤੇ ਤਰੱਕੀ ਲਈ ਵਚਨਬੱਧ – ਵਿਧਾਇਕ  ਵੈਦ

Published

on

The Punjab Government is committed to the welfare and progress of all sections - MLA Vaid

ਲੁਧਿਆਣਾ :  ਅੱਜ ਬੱਚਤ ਭਵਨ ਲੁਧਿਆਣਾ ਵਿਖੇ ਮਾਨਯੋਗ ਮੁੱਖ ਮੰਤਰੀ ਪੰਜਾਬ ਸ੍ਰ. ਚਰਨਜੀਤ ਸਿੰਘ ਚੰਨੀ ਜੀ ਦੀ ਯੋਗ ਅਗਵਾਈ ਹੇਠ ਸ੍ਰੀ ਰਾਜ ਕੁਮਾਰ ਵੇਰਕਾ ਕੈਬਨਿਟ ਮੰਤਰੀ ਪੰਜਾਬ ਦੇ ਦਿਸ-ਨਿਰਦੇਸਾਂ ਅਨੁਸਾਰ ਹਲਕਾ ਗਿੱਲ ਦੇ ਵਿਧਾਇਕ ਸ਼੍ਰੀ ਕੁਲਦੀਪ ਸਿੰਘ ਵੈਦ, ਸ਼੍ਰੀ ਮੁਹੰਮਦ ਗੁਲਾਬ ਵਾਈਸ ਚੇਅਰਮੈਨ ਬੈਂਕਫਿਕੋ ਅਤੇ ਵਧੀਕ ਡਿਪਟੀ ਕਮਿਸ਼ਨਰ ਖੰਨਾ ਸ਼੍ਰੀ ਸਕੱਤਰ ਸਿੰਘ ਬੱਲ ਵੱਲੋਂ ਜ਼ਿਲ੍ਹਾ ਲੁਧਿਆਣਾ ਦੇ 40 ਲਾਭਪਾਤਰੀਆਂ ਨੂੰ 20 ਲੱਖ ਦੇ ਕਰਜ਼ਾ ਮਾਫੀ ਦੇ ਸਰਟੀਫਿਕੇਟ ਵੰਡੇ ਗਏ।

ਵਿਧਾਇਕ ਸ਼੍ਰੀ ਕੁਲਦੀਪ ਸਿੰਘ ਵੈਦ ਨੇ ਕਿਹਾ ਕਿ ਪੰਜਾਬ ਸਰਕਾਰ ਹਰ ਵਰਗ ਦੀ ਭਲਾਈ ਅਤੇ ਤਰੱਕੀ ਲਈ ਵਚਨਬੱਧ ਹੈ। ਇਸ ਮੌਕੇ ਸ਼੍ਰੀ ਮਨਜੀਤ ਸਿੰਘ ਹੰਬੜਾ ਵੀ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ। ਇਸ ਮੌਕੇ ਸ਼੍ਰੀ ਮੁਹੰਮਦ ਗੁਲਾਬ ਵਾਈਸ ਚੇਅਰਮੈਨ ਬੈਂਕਫਿਕੋ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਬੈਕਫਿੰਕੋ ਦੀ ਸਥਾਪਨਾ ਸਾਲ 1976 ਵਿਚ ਰਾਜ ਦੀਆਂ ਪਛੜੀਆਂ ਸ੍ਰੇਣੀਆਂ ਅਤੇ ਆਰਥਿਕ  ਤੌਰ ਤੇ ਕਮਜੋਰ ਵਰਗਾਂ ਦਾ ਆਰਥਿਕ ਮਿਆਰ ਉੱਚਾ ਚੁਕਣ ਦੇ ਮਨੋਰਥ ਨਾਲ ਕੀਤੀ ਸੀ।

ਇਸ ਕਾਰਪੋਰੇਸਨ ਵਲੋ ਸਵੈ ਰੁਜਗਾਰ ਸਕੀਮਾਂ ਲਈ ਘੱਟ ਵਿਆਜ ਦਰਾਂ ਤੇ ਕਰਜੇ ਦਿੱਤੇ ਜਾਂਦੇ ਹਨ। ਇਸ ਤੋ ਇਲਾਵਾ ਪਛੜੀਆਂ ਸ੍ਰੇਣੀਆਂ ਅਤੇ ਘੱਟ ਗਿਣਤੀ ਵਰਗ ਦੇ ਵਿਦਿਆਰਥੀਆਂ ਨੂੰ ਭਾਰਤ ਅਤੇ ਵਿਦੇਸ ਵਿੱਚ ਪੜ੍ਹਾਈ ਕਰਨ ਲਈ ਕਰਜੇ ਦਿੱਤੇ ਜਾਂਦੇ ਹਨ। ਸ਼੍ਰੀ ਮੁਹੰਮਦ ਗੁਲਾਬ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋ ਪੰਜਾਬ ਪਛੜੀਆਂ ਸ੍ਰੇਣੀਆਂ ਭੌ ਵਿਕਾਸ ਅਤੇ ਵਿੱਤ ਕਾਰਪੋਰੇਸਨ (ਬੈਕਫਿੰਕੋ) ਦੇ 4702 ਲਾਭਪਾਤਰੀਆਂ ਨੂੰ 20 ਕਰੋੜ 98 ਲੱਖ ਰੁਪਏ ਦੇ ਕਰਜਾ ਮਾਫੀ ਰਾਹਤ ਦਿੱਤੀ ਗਈ ਹੈ, ਜਿਸ ਤਹਿਤ ਜ਼ਿਲ੍ਹਾ ਲੁਧਿਆਣਾ ਦੇ 347 ਲਾਭਪਾਤਰੀਆਂ ਦੇ 1 ਕਰੋੜ 56 ਲੱਖ ਦੇ ਕਰਜੇ ਮਾਫ ਕੀਤੇ ਗਏ ਹਨ।

ਇਸ ਮੌਕੇ ਕਰਜਦਾਰਾਂ ਵੱਲੋ ਕਿਹਾ ਕਿ ਉਹ ਕਰਜਾ ਮੋੜਨ ਤੋ ਅਸਮਰੱਥ ਸਨ ਅਤੇ ਕਰੋਨਾ ਦੀ ਬੀਮਾਰੀ ਕਾਰਨ ਜੋ ਉਹਨਾਂ ਦੇ ਕਾਰੋਬਾਰ ਠੱਪ ਹੋ ਗਏ ਸਨ, ਜਿਸ ਕਰਕੇ ਸਰਕਾਰ ਵਲੋ ਜੋ ਪਛੜੀਆਂ ਸ੍ਰੇਣੀਆਂ, ਆਰਥਿਕ ਤੌਰ ਤੇ ਕਮਜੋਰ ਵਰਗ ਅਤੇ ਘੱਟ ਗਿਣਤੀ ਵਰਗ ਦੇ ਵਿਅਕਤੀਆਂ ਲਈ 50,000/- ਰੁਪਏ ਤੱਕ ਦੇ ਕਰਜਾ ਮਾਫ ਕਰਕੇ ਵੱਡੀ ਰਾਹਤ ਦਿੱਤੀ ਗਈ ਹੈ, ਜਿਸ ਲਈ ਉਹ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਹਨ। ਇਸ ਮੌਕੇ ਤੇ ਸ੍ਰ. ਸਤਵਿੰਦਰ ਸਿੰਘ, ਇਨਫੋਰਸਮੈਟ ਅਫਸਰ, ਮਿਸ ਨਵਪ੍ਰੀਤ ਕੌਰ, ਫੀਲਡ ਅਫਸਰ, ਸ੍ਰੀ ਕੁਲਬੀਰ ਸਿੰਘ, ਫੀਲਡ ਸੁਪਰਵਾਈਜਰ ਅਤੇ ਹੋਰ ਪਤਵੰਤੇ ਸੱਜਣ ਹਾਜਰ ਸਨ।

Facebook Comments

Trending