Connect with us

ਪੰਜਾਬੀ

ਹਲਕਾ ਗਿੱਲ ਦੇ ਸਰਪੰਚਾਂ-ਪੰਚਾਂ ਤੇ ਵਰਕਰਾਂ ਵਲੋਂ ਵਿਧਾਇਕ ਵੈਦ ਦੀ ਹਮਾਇਤ ਦਾ ਐਲਾਨ

Published

on

Halqa Gill Sarpanches and workers announce support for MLA Vaid

ਲੁਧਿਆਣਾ :   ਹਲਕਾ ਗਿੱਲ ਦੇ ਯੂਥ ਕਾਂਗਰਸੀ ਵਰਕਰਾਂ ਅਤੇ ਸਰਪੰਚਾਂ ਦੀ ਅਹਿਮ ਇਕੱਤਰਤਾ ਹੋਈ, ਜਿਸ ਦੌਰਾਨ ਹਲਕਾ ਗਿੱਲ ਵਿਧਾਇਕ ਕੁਲਦੀਪ ਸਿੰਘ ਕੇ. ਡੀ. ਵੈਦ ਦੀ ਹਮਾਇਤ ਦਾ ਐਲਾਨ ਕਰਦਿਆਂ ਭਾਰੀ ਬਹੁਮਤ ਨਾਲ ਜਿਤਾਉਣ ਲਈ ਹਲਕੇ ਅੰਦਰ ਡਿਊਟੀਆਂ ਸੰਭਾਲਣ ਲਈ ਵਿਚਾਰ-ਵਟਾਂਦਰਾ ਕੀਤਾ ਗਿਆ।

ਸਰਪੰਚਾਂ ਨੇ ਕਾਂਗਰਸ ਹਾਈਕਮਾਨ ਤੋਂ ਦੂਸਰੀ ਸੂਚੀ ‘ਚ ਵਿਧਾਇਕ ਕੇ. ਡੀ. ਵੈਦ ਦੀ ਟਿਕਟ ਦੇ ਐਲੇਨ ਦੀ ਮੰਗ ਕੀਤੀ। ਇਸ ਸਮੇਂ ਸਰਪੰਚ ਯੂਨੀਅਨ ਵਲੋਂ ਇਹ ਐਲਾਨ ਵੀ ਕੀਤਾ ਕਿ ਸਮੁੱਚੀ ਯੂਨੀਅਨ ਸਿਰਫ ਵਿਧਾਇਕ ਕੇ. ਡੀ. ਵੈਦ ਨਾਲ ਚੱਟਾਨ ਵਾਂਗਰਾਂ ਖੜ੍ਹੇਗੀ ਜਦਕਿ ਹਾਈਕਮਾਨ ਵਲੋਂ ਵਰਕਰਾਂ ਦੀ ਕਾਂਗਰਸ ਪਾਰਟੀ ਪ੍ਰਤੀ ਸੋਚ ‘ਤੇ ਪਹਿਰਾ ਦੇਣਾ ਚਾਹੀਦਾ ਹੈ।

ਇਸ ਸਮੇਂ ਸਰਪੰਚ ਯੂਨੀਅਨ ਆਗੂਆਂ ਦਾਅਵਾ ਕਰਦਿਆਂ ਕਿਹਾ ਕਿ ਜੇ ਹਾਈਕਮਾਨ ਵਿਧਾਇਕ ਕੇ. ਡੀ. ਵੈਦ ਨੂੰ ਛੱਡ ਕੇ ਕਿਸੇ ਨਵੇਂ ਚਿਹਰੇ ਨੂੰ ਉਮੀਦਵਾਰ ਬਣਾਇਆ ਗਿਆ ਤਾਂ ਹਲਕੇ ਦੇ ਵੱਡੀ ਗਿਣਤੀ ‘ਚ ਸਰਪੰਚ ਅਤੇ ਕਾਂਗਰਸੀ ਆਗੂ ਇਸ ਦਾ ਵਿਰੋਧ ਕਰਨਗੇ।

ਇਸ ਤੋਂ ਇਲਾਵਾ ਬਲਾਕ ਸੰਮਤੀ ਚੇਅਰਪਰਸਨ ਬੀਬੀ ਵਰਿੰਦਰ ਕੌਰ ਗਿੱਲ ਘਵੱਦੀ, ਬਲਾਕ ਕਾਂਗਰਸ ਪ੍ਰਧਾਨ ਗੁਰਮੀਤ ਸਿੰਘ ਜਿੱਪੀ ਮਾਜਰੀ ਸਮੇਤ ਵੱਡੀ ਗਿਣਤੀ ‘ਚ ਸਰਪੰਚਾਂ ਤੇ ਹਲਕੇ ਦੇ ਕਾਂਗਰਸੀ ਆਗੂਆਂ ਵਲੋਂ ਕਾਂਗਰਸ ਹਾਈਕਮਾਨ ਨੂੰ ਸੁਚੇਤ ਕਰਦਿਆਂ ਕਿਹਾ ਕਿ ਵਿਧਾਇਕ ਕੇ. ਡੀ. ਵੈਦ ਨੂੰ ਜਲਦ ਹਲਕਾ ਗਿੱਲ ਤੋਂ ਉਮੀਦਵਾਰ ਬਣਾਇਆ ਜਾਵੇ।

Facebook Comments

Trending