Connect with us

ਖੇਤੀਬਾੜੀ

ਅਗਾਂਹਵਧੂ ਖੇਤੀ ਉੱਦਮੀ ਨੇ ਆਪਣੇ ਤਜਰਬੇ ਵਿਦਿਆਰਥੀਆਂ ਨਾਲ ਕੀਤੇ ਸਾਂਝੇ

Published

on

The progressive farming entrepreneur shared his experiences with the students

ਲੁਧਿਆਣਾ :  ਪੀ.ਏ.ਯੂ. ਦੇ ਸਕੂਲ ਆਫ ਬਿਜ਼ਨਸ ਸਟੱਡੀਜ਼ ਨੇ ਪੰਜਾਬ ਦੇ ਪ੍ਰਸਿੱਧ ਅਗਾਂਹਵਧੂ ਕਿਸਾਨ ਅਤੇ ਜਾਣੇ-ਪਛਾਣੇ ਖੇਤੀ ਉੱਦਮੀ ਸ਼੍ਰੀ ਗੁਰਬਿੰਦਰ ਸਿੰਘ ਬਾਜਵਾ ਨੂੰ ਵਿਦਿਆਰਥੀਆਂ ਦੇ ਰੂਬਰੂ ਕੀਤਾ ।

ਸ਼੍ਰੀ ਬਾਜਵਾ ਨੇ ਆਪਣੇ ਭਾਸ਼ਣ ਵਿੱਚ ਸਕੂਲ ਦੇ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਨੂੰ ਦੱਸਿਆ ਕਿ ਖੇਤੀ ਉੱਦਮੀ ਵਜੋਂ ਕਾਇਆ ਕਲਪ ਵਿੱਚ ਪਸਾਰ ਸੇਵਾਵਾਂ, ਖੇਤੀ ਸਿੱਖਿਆ ਅਤੇ ਤਜਰਬਿਆਂ ਨੂੰ ਲਾਗੂ ਕਰਨ ਦੀ ਭਾਵਨਾ ਕਿੰਨੀ ਅਹਿਮ ਹੈ । ਉਹਨਾਂ ਨੇ ਇਸ ਦੇ ਨਾਲ ਹੀ ਸ਼ੋਸ਼ਲ ਮੀਡੀਆ ਦੀ ਸੁਚੱਜੀ ਵਰਤੋਂ ਨੂੰ ਖੇਤੀ ਉਤਪਾਦਾਂ ਦੇ ਮੰਡੀਕਰਨ ਅਤੇ ਸੰਚਾਰ ਯੋਗਤਾ ਵਿੱਚ ਵਾਧਾ ਕਰਨ ਵਾਲਾ ਸਾਧਨ ਕਿਹਾ ।

ਸਕੂਲ ਦੇ ਨਿਰਦੇਸ਼ਕ ਡਾ. ਰਮਨਦੀਪ ਸਿੰਘ ਨੇ ਵਿਦਿਆਰਥੀਆਂ ਨੂੰ ਭਰੋਸਾ ਦਿਵਾਇਆ ਕਿ ਅਕਸਰ ਉਹਨਾਂ ਨਾਲ ਆਪਣੇ-ਆਪਣੇ ਖੇਤਰ ਦੇ ਕਾਮਯਾਬ ਲੋਕਾਂ ਨੂੰ ਰੂਬਰੂ ਕਰਵਾਇਆ ਜਾਵੇਗਾ ਤਾਂ ਜੋ ਉਹ ਸਿੱਖਿਆ ਹਾਸਲ ਕਰਕੇ ਪਿੰਡਾਂ ਵਿੱਚ ਸੰਪਰਕ ਸਥਾਪਿਤ ਕਰਨ ਅਤੇ ਖੇਤੀ ਕਾਰੋਬਾਰੀ ਉੱਦਮੀਆਂ ਦੀ ਸੇਵਾ ਦਾ ਮੌਕਾ ਉਹਨਾਂ ਨੂੰ ਮਿਲੇ ।

ਸਾਇਜੈਂਟਾ ਤੋਂ ਡਾ. ਮਲਵਿੰਦਰ ਸਿੰਘ ਮੱਲੀ ਨੇ ਪੰਜਾਬ ਦੀ ਕਿਸਾਨੀ ਦੀਆਂ ਲੋੜਾਂ ਅਨੁਸਾਰ ਪੀ.ਏ.ਯੂ. ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ । ਅੰਤ ਵਿੱਚ ਡਾ. ਬਬੀਤਾ ਪਵਾਰ ਨੇ ਇਸ ਸੈਸ਼ਨ ਲਈ ਸਭ ਦਾ ਧੰਨਵਾਦ ਕੀਤਾ ।

Facebook Comments

Trending