Connect with us

ਖੇਡਾਂ

ਪੰਜਾਬ ਕਰਾਟੇ ਫੈਡਰੇਸ਼ਨ ਵੱਲੋਂ ਕਰਵਾਇਆ ਇਨਾਮ ਵੰਡ ਸਮਾਰੋਹ

Published

on

Prize giving ceremony organized by Punjab Karate Federation

ਲੁਧਿਆਣਾ : ਸਰਕਾਰੀ ਕਾਲਜ ਲੜਕੀਆਂ, ਲੁਧਿਆਣਾ ਵੱਲੋਂ ਪੰਜਾਬ ਕਰਾਟੇ ਫੈਡਰੇਸ਼ਨ ਦੇ ਸਹਿਯੋਗ ਨਾਲ ਕਰਾਟੇ ਦੀਆਂ ਵਿਦਿਆਰਥਣਾਂ ਸਨਮਾਨਿਤ ਕਰਨ ਲਈ ਕਾਲਜ ਦੇ ਵਿਹੜੇ ਵਿੱਚ ਇਨਾਮ ਵੰਡ ਸਮਾਗਮ ਕਰਵਾਇਆ ਗਿਆ।

ਇਸ ਮੌਕੇ ਉੱਘੇ ਸਮਾਜਸੇਵੀ ਅਤੇ ਲੁਧਿਆਣਾ ਪੱਛਮੀ ਦੇ ਵਿਧਾਇਕ ਸ੍ਰੀ ਗੁਰਪ੍ਰੀਤ ਗੋਗੀ (ਵਿਧਾਇਕ) ਨੇ ਮੁੱਖ ਮਹਿਮਾਨ ਅਤੇ ਸ੍ਰੀ ਸੁਰੇਸ਼ ਗੋਇਲ, ਪ੍ਰਧਾਨ ਆਪ ਅਤੇ ਸੀਏ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।

ਕਾਲਜ ਪ੍ਰਿੰਸੀਪਲ ਸ੍ਰੀਮਤੀ ਸੁਮਨ ਲਤਾ ਨੇ ਆਏ ਮਹਿਮਾਨਾਂ ਦਾ ਨਿੱਘਾ ਸਵਾਗਤ ਕਰਦਿਆਂ ਸ਼੍ਰੀ ਗੁਰਪ੍ਰੀਤ ਗੋਗੀ ਦੇ ਜੀਵਨ ਸ਼ਖਸ਼ੀਅਤ ਅਤੇ ਰਾਜਨੀਤੀਕ ਸਫ਼ਰ ਬਾਰੇ ਵਿਦਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ । ਇਸ ਮੌਕੇ ਤੇ ਕਰਾਟੇ ਦੇ ਵਿਦਿਆਰਥੀਆਂ ਨੇ ਸਟੇਜ ‘ਤੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ।

30 ਟਰਾਫੀਆਂ ਰੈਗੂਲਰ ਅਤੇ ਮਿਹਨਤੀ ਵਿਦਿਆਰਥੀਆਂ , 5 ਸਟੇਟ ਅਤੇ ਨੈਸ਼ਨਲ ਅਚੀਵਰਸ ਰੱਖਣ ਵਾਲੇ ਵਿਦਿਆਰਥੀਆਂ ਅਤੇ 02 ਬੈਸਟ ਅਚੀਵਰਜ਼ ਦਿੱਤੀਆ ਗਈਆਂ।

ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸ. ਗੁਰਪ੍ਰੀਤ ਗੋਗੀ (ਐਮ.ਐਲ.ਏ.) ਨੇ ਵਿਦਿਆਰਥੀਆਂ ਨੂੰ ਆਪਣੇ ਸਰਵਪੱਖੀ ਵਿਕਾਸ ਲਈ ਅਜਿਹੀਆਂ ਗਤੀਵਿਧੀਆਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਲੋੜਵੰਦ ਵਿਦਿਆਰਥੀਆਂ ਦੀ ਆਰਥਿਕ ਮਦਦ ਕਰਨ ਦਾ ਭਰੋਸਾ ਵੀ ਦਿੱਤਾ। ਸਰੀਰਕ ਸਿੱਖਿਆ ਵਿਭਾਗ ਦੀ ਮੁਖੀ ਸ੍ਰੀਮਤੀ ਨਿਵੇਦਿਤਾ ਸ਼ਰਮਾ ਵੱਲੋਂ ਧੰਨਵਾਦ ਦਾ ਮਤਾ ਪੇਸ਼ ਕੀਤਾ ਗਿਆ।

Facebook Comments

Trending