Connect with us

ਅਪਰਾਧ

ਮਹਿਲਾ ਨੂੰ ਥੱਪੜ ਮਾਰਨਾ ਪੁਲਿਸ ਮੁਲਾਜ਼ਮ ਨੂੰ ਪਿਆ ਭਾਰੀ, ਕੀਤਾ ਗਿਆ ਮੁਅੱਤਲ

Published

on

The policeman who slapped the woman suffered a heavy blow, was suspended

ਲੁਧਿਆਣਾ : ਲੁਧਿਆਣਾ ਦੀ ਮਰਾਡੋ ਚੌਕੀ ਦੇ ਇੰਚਾਰਜ ਨੂੰ ਇੱਕ ਮਹਿਲਾ ਨੂੰ ਥੱਪੜ ਮਾਰਨਾ ਮਹਿੰਗਾ ਪਿਆ। ਦਰਅਸਲ, ਪੰਜ ਦਿਨ ਪਹਿਲਾਂ ਜੀਐਨਈ ਕਾਲਜ ਨੇੜੇ ਸਬ-ਇੰਸਪੈਕਟਰ ਅਸ਼ਵਨੀ ਕੁਮਾਰ ਨੇ ਇੱਕ ਔਰਤ ‘ਤੇ ਹੱਥ ਚੁਕਿਆ ਸੀ, ਜਿਸ ‘ਤੋਂ ਬਾਅਦ ਉਸ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ। ਇਸ ਪੂਰੀ ਘਟਨਾ ਦੀ ਵੀਡੀਓ ਵੀ ਕਾਫੀ ਵਾਇਰਲ ਹੋਈ ਹੈ। ਵੀਡੀਓ ਵਿੱਚ ਸਬ-ਇੰਸਪੈਕਟਰ ਇਕ ਵਿਅਕਤੀ ‘ਤੇ ਹਮਲਾ ਕਰ ਰਿਹਾ ਹੈ ਅਤੇ ਇਸ ਤੋਂ ਬਾਅਦ ਜਦੋਂ ਮਹਿਲਾ ਬਚਾਅ ‘ਚ ਆਈ ਤਾਂ ਉਸ ਨੇ ਉਸ ਨੂੰ ਥੱਪੜ ਮਾਰ ਦਿੱਤਾ।

ਸੀਨੀਅਰ ਪੁਲਿਸ ਅਧਿਕਾਰੀਆਂ ਨੇ ਇਸ ਦੀ ਜਾਂਚ ਏਸੀਪੀ ਅਸ਼ੋਕ ਕੁਮਾਰ ਨੂੰ ਸੌਂਪੀ ਸੀ। ਜਿਨ੍ਹਾਂ ਨੇ ਜਾਂਚ ਤੋਂ ਬਾਅਦ ਆਪਣੀ ਰਿਪੋਰਟ ਸੌਂਪ ਦਿੱਤੀ ਅਤੇ ਸਬ ਇੰਸਪੈਕਟਰ ਅਸ਼ਵਨੀ ਕੁਮਾਰ ਨੂੰ ਮੁਅੱਤਲ ਕਰ ਦਿੱਤਾ। ਦੂਜੇ ਪਾਸੇ ਸਬ-ਇੰਸਪੈਕਟਰ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਉਹ ਕਿਸੇ ਥਾਂ ਤੋਂ ਧੱਕੇ ਨਾਲ ਆ ਰਿਹਾ ਸੀ। ਰਸਤੇ ਵਿਚ ਕੁਝ ਲੋਕ ਆਪਸ ਵਿਚ ਬਹਿਸ ਕਰ ਰਹੇ ਸਨ। ਜਦੋਂ ਉਸ ਨੇ ਝਗੜੇ ਦਾ ਕਾਰਨ ਪੁੱਛਿਆ ਤਾਂ ਉੱਥੇ ਮੌਜੂਦ ਇੱਕ ਔਰਤ ਨੇ ਗਲਤ ਸ਼ਬਦਾਵਲੀ ਦੀ ਵਰਤੋਂ ਕੀਤੀ।

Facebook Comments

Trending