Connect with us

ਅਪਰਾਧ

ਸਾਢੇ ਤਿੰਨ ਕਿੱਲੋ ਗਹਿਣੇ ਲੈ ਕੇ ਸਰਾਫ਼ ਦਾ ਸੇਲਜ਼ਮੈਨ ਫ਼ਰਾਰ

Published

on

Saraf's salesman absconded with three and a half kilos of jewellery

ਲੁਧਿਆਣਾ : ਸਰਾਫ਼ਾ ਬਾਜ਼ਾਰ ’ਚ ਬਤੌਰ ਸੇਲਜ਼ਮੈਨ ਨੌਕਰੀ ਕਰਨ ਵਾਲਾ ਵਿਅਕਤੀ ਸਰਾਫ਼ ਦੇ ਸਾਢੇ ਤਿੰਨ ਕਿੱਲੋ ਗਹਿਣੇ ਲੈ ਉੱਡਿਆ। ਇਸ ਵਾਰਦਾਤ ਦੀ ਜਾਣਕਾਰੀ ਮਿਲਣ ਮਗਰੋਂ ਥਾਣਾ ਬਸਤੀ ਜੋਧੇਵਾਲ ਪੁਲਿਸ ਨੇ ਸਰਾਫ਼ ਰਾਕੇਸ਼ ਕੁਮਾਰ ਦੇ ਬਿਆਨ ’ਤੇ ਰਾਏਕੋਟ ਦੇ ਰਹਿਣ ਵਾਲੇ ਰੋਹਿਤ ਕੁਮਾਰ ਖ਼ਿਲਾਫ਼ ਪਰਚਾ ਦਰਜ ਕਰ ਕੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਉਸ ਮੁਤਾਬਕ ਉਹ ਸਰਾਫ਼ਾ ਬਾਜ਼ਾਰ ’ਚ ਵੀ.ਆਰ ਗੋਲਡ ਨਾਂ ’ਤੇ ਗੋਲਡ ਜਿਊਲਰੀ ਦੀ ਦੁਕਾਨ ਚਲਾਉਂਦਾ ਹੈ।

ਪੀੜਤ ਮੁਤਾਬਕ ਰਾਏਕੋਟ ਦਾ ਰਹਿਣ ਵਾਲਾ ਰੋਹਿਤ ਵਰਮਾ ਉਸ ਕੋਲ ਬਤੌਰ ਸੇਲਜ਼ਮੈਨ ਨੌਕਰੀ ਕਰਦਾ ਹੈ। ਉਸ ਨੇ ਆਪਣੀ ਕਾਰ ਰੋਹਿਤ ਵਰਮਾ ਨੂੰ ਦੇ ਕੇ ਵੱਖ-ਵੱਖ ਦੁਕਾਨਦਾਰਾਂ ਨੂੰ ਗਹਿਣੇ ਸਪਲਾਈ ਕਰਨ ਲਈ ਭੇਜਿਆ। ਸਪਲਾਈ ਕਰਨ ਲਈ ਕਰੀਬ ਸਾਢੇ ਤਿੰਨ ਕਿੱਲੋ ਗਹਿਣੇ ਲੈ ਕੇ ਗਿਆ ਰਾਹੁਲ ਦੇਰ ਰਾਤ ਤਕ ਵੀ ਵਾਪਸ ਨਹੀਂ ਆਇਆ । ਉਨ੍ਹਾਂ ਨੂੰ ਆਪਣੀ ਕਾਰ ਕੈਲਾਸ਼ ਨਗਰ ਜੀਟੀ ਰੋਡ ਕੱਟ ਕੋਲ ਲਾਵਾਰਿਸ ਹਾਲਤ ’ਚ ਮਿਲੀ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

Facebook Comments

Trending