Connect with us

ਪੰਜਾਬੀ

ਪੁਲਿਸ ਕਮਿਸ਼ਨਰ ਵੱਲੋਂ ਰਾਤ ਨੂੰ ਇੰਨੇ ਵਜੇ ਤੋਂ ਬਾਅਦ ਰੈਸਟੋਰੈਂਟ, ਢਾਬੇ, ਕਲੱਬ ਤੇ ਆਈਸਕ੍ਰੀਮ ਪਾਰਲਰ ਮੁਕੰਮਲ ਤੌਰ ‘ਤੇ ਬੰਦ ਕਰਨ ਦੇ ਹੁਕਮ ਜਾਰੀ

Published

on

The Police Commissioner has issued orders to completely close restaurants, dhabas, clubs and ice cream parlors after this time of night.

ਲੁਧਿਆਣਾ : ਪੁਲਿਸ ਕਮਿਸ਼ਨਰ ਲੁਧਿਆਣਾ ਸ੍ਰੀ ਕੋਸਤੁਭ ਸ਼ਰਮਾ ਆਈ.ਪੀ.ਐਸ. ਨੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਪੁਲਿਸ ਕਮਿਸ਼ਨਰੇਟ, ਲੁਧਿਆਣਾ ਦੇ ਇਲਾਕੇ ਅੰਦਰ ਰਾਤ ਨੂੰ 11:45 ਵਜੇ ਤੋਂ ਬਾਅਦ ਰੈਸਟੋਰੈਂਟ, ਢਾਬੇ, ਕਲੱਬ ਤੇ ਆਈਸਕ੍ਰੀਮ ਪਾਰਲਰ ਮੁਕੰਮਲ ਤੌਰ ‘ਤੇ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਹਨ।

ਪੁਲਿਸ ਕਮਿਸ਼ਨਰ ਲੁਧਿਆਣਾ ਦੇ ਧਿਆਨ ਵਿੱਚ ਆਇਆ ਹੈ ਕਿ ਕਮਿਸ਼ਨਰੇਟ ਲੁਧਿਆਣਾ ਦੇ ਇਲਾਕੇ ਅੰਦਰ ਰਾਤ ਸਮੇ ਕਾਫੀ ਦੇਰ ਤੱਕ ਰੈਸਟੋਰੈਂਟ, ਢਾਬੇ, ਕਲੱਬ, ਆਈਸਕ੍ਰੀਮ ਪਾਰਲਰ ਜਾਂ ਸਟੂਡਿਓ ਵਗੈਰਾ ਖੁੱਲੇ ਰਹਿੰਦੇ ਹਨ ਜਿੱਥੇ ਲੋਕ ਇਨ੍ਹਾਂ ਦੁਕਾਨਾਂ ਦੇ ਬਾਹਰ ਖੁੱਲੇਆਮ ਗੱਡੀਆਂ ਵਿੱਚ ਬੈਠਕੇ ਸ਼ਰਾਬ ਆਦਿ ਦਾ ਸੇਵਨ ਕਰਦੇ ਹਨ, ਜਿਸ ਕਰਕੇ ਲੜਾਈ-ਝਗੜਾ ਅਤੇ ਲੁੱਟਾਂ-ਖੋਹਾਂ ਹੋਣ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ।

ਇਸ ਲਈ ਰਾਤ ਦੇ ਸਮੇ ਹੋਟਲ/ਢਾਬਿਆਂ ਅਤੇ ਸ਼ਰਾਬ ਦੇ ਠੇਕਿਆਂ ‘ਤੇ ਅਜਿਹੀਆਂ ਗੈਰ ਕਾਨੂੰਨੀ ਘਟਨਾਵਾ ਨੂੰ ਰੋਕਣ ਲਈ ਪਬਲਿਕ ਹਿੱਤ ਵਿਚ ਵਿਸ਼ੇਸ ਕਦਮ ਚੁੱਕਦਿਆਂ ਪੁਲਿਸ ਕਮਿਸ਼ਨਰੇਟ ਲੁਧਿਆਣਾ ਦੇ ਇਲਾਕੇ ਵਿੱਚ ਰਾਤ ਸਮੇ ਰੈਸਟੋਰੈਂਟ, ਢਾਬੇ, ਕਲੱਬ, ਆਈਸਕ੍ਰੀਮ ਪਾਰਲਰ ਜਾਂ ਸਟੂਡਿਓ ਵਗੈਰਾ ਰਾਤ ਨੂੰ 11:45 ਵਜੇ ਤੋਂ ਬਾਅਦ ਮੁਕੰਮਲ ਤੌਰ ‘ਤੇ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਜਾਂਦੇ ਹਨ। ਇਹ ਪਾਬੰਦੀ ਹੁਕਮ ਅਗਲੇ ਦੋ ਮਹੀਨੇ ਤੱਕ ਲਾਗੂ ਰਹਿਣਗੇ।

Facebook Comments

Trending