Connect with us

ਪੰਜਾਬ ਨਿਊਜ਼

 ਸਮਾਰਟ ਸੀਡਰ ਤਕਨਾਲੋਜੀ ਦੇ ਪਸਾਰ ਲਈ ਕੀਤਾ ਸਮਝੌਤਾ 

Published

on

Agreement made for expansion of Smart Seeder technology

ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਨੇ ਬੀਤੇ ਦਿਨੀਂ ਮੈਸਰਜ ਬੀਰ ਸਿੰਘ ਐਂਡ ਸੰਨਜ, ਚੰਡੀਗੜ ਰੋਡ, ਸਮਰਾਲਾ, ਜ਼ਿਲਾ ਲੁਧਿਆਣਾ ਨਾਲ ਟਰੈਕਟਰ ਨਾਲ ਚਲਾਏ ਜਾਣ ਵਾਲੇ ਪੀ.ਏ.ਯੂ. ਸਮਾਰਟ ਸੀਡਰ ਦੇ ਪਸਾਰ ਲਈ ਇੱਕ ਸਮਝੌਤੇ ਤੇ ਦਸਤਖਤ ਕੀਤੇ ਗਏ ਹਨ। ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਅਤੇ ਸੰਬੰਧਿਤ ਫਰਮ ਦੇ ਪ੍ਰੋਪਰਾਈਟਰ ਸ੍ਰੀ ਹਰਕੇਸ ਸਿੰਘ ਨੇ ਆਪਣੀਆਂ ਸੰਸਥਾਵਾਂ ਤਰਫੋਂ ਇਸ ਸਮਝੌਤੇ ਤੇ ਸਹੀ ਪਾਈ ।

ਡਾ: ਮਹੇਸ ਕੁਮਾਰ ਨਾਰੰਗ ਨੇ ਦੱਸਿਆ ਕਿ ਇਹ ਮਸੀਨ ਝੋਨੇ ਦੀ ਪਰਾਲੀ ਦੇ ਪ੍ਰਬੰਧਨ ਵਿੱਚ ਮਦਦ ਕਰੇਗੀ ਕਿਉਂਕਿ ਇਹ ਮਸੀਨ ਸੁਪਰ ਸੀਡਰ ਅਤੇ ਹੈਪੀ ਸੀਡਰ ਤਕਨੀਕ ਦਾ ਸੁਮੇਲ ਹੈ । ਸਾਲ 2021 ਦੌਰਾਨ, ਪੀ.ਏ.ਯੂ. ਨੇ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ ਪ੍ਰੋਜੈਕਟ ਤਹਿਤ ਲਗਭਗ 200 ਹੈਕਟੇਅਰ ਖੇਤਰ ਵਿੱਚ ਸਮਾਰਟ ਸੀਡਰ ਦੇ ਵੱਡੇ ਪੱਧਰ ਦੇ ਪ੍ਰਦਰਸਨ ਕੀਤਾ । 

ਪੀ.ਏ.ਯੂ. ਦੇ ਟੈਕਨਾਲੋਜੀ ਮਾਰਕੀਟਿੰਗ ਅਤੇ ਆਈਪੀਆਰ ਸੈੱਲ ਦੇ ਪਲਾਂਟ ਬਰੀਡਰ ਡਾ. ਊਸਾ ਨਾਰਾ ਨੇ ਦੱਸਿਆ ਕਿ ਪੀ.ਏ.ਯੂ. ਨੇ ਹੁਣ ਤੱਕ ਵੱਖ-ਵੱਖ ਕੰਪਨੀਆਂ/ਫਰਮਾਂ/ਵਿਅਕਤੀਆਂ ਨਾਲ 293 ਸੰਧੀਆਂ ਤੇ ਹਸਤਾਖਰ ਕੀਤੇ ਹਨ। ਉਹਨਾਂ ਨੇ ਕਿਹਾ ਕਿ ਇਹ ਇਸ ਤਕਨਾਲੋਜੀ ਲਈ ਨੌਵੀਂ ਸੰਧੀ ਹੈ।

Facebook Comments

Trending