ਖੇਡਾਂ

ਬੀਸੀਐਮ ਆਰੀਆ ਸਕੂਲ ਦੇ ਖਿਡਾਰੀਆਂ ਕੀਤਾ ਸ਼ਾਨਦਾਰ ਪ੍ਰਦਰਸ਼ਨ

Published

on

ਲੁਧਿਆਣਾ : ਬੀਸੀਐਮ ਆਰੀਆ ਸਕੂਲ ਲਲਤੋਂ ਦੇ ਵਿਦਿਆਰਥੀਆਂ ਨੇ ਪੰਜਾਬ ਜ਼ੋਨਲ ਟੂਰਨਾਮੈਂਟ ਦੇ ਅੰਡਰ-14 ਵਰਗ ਵਿੱਚ ਭਾਗ ਲਿਆ। ਅੰਡਰ-14 ਵਰਗ (ਲੜਕੀਆਂ) ਵਿਚ ਸੱਤਵੀਂ ਜਮਾਤ ਦੀ ਜੀਆ ਨੇ ਪਹਿਲਾ ਅਤੇ ਪਵਨੀਤ ਨੇ ਦੂਜਾ ਸਥਾਨ ਹਾਸਲ ਕੀਤਾ, ਜਦਕਿ ਅੰਡਰ-14 ਵਰਗ (ਲੜਕੇ) ਵਿਚ ਅੱਠਵੀਂ ਜਮਾਤ ਦੇ ਮਨਿੰਦਰ ਅਤੇ ਅੱਠਵੀਂ ਜਮਾਤ ਦੇ ਇਸ਼ਮੀਤ ਨੇ ਕ੍ਰਮਵਾਰ ਪਹਿਲਾ ਅਤੇ ਦੂਜਾ ਸਥਾਨ ਹਾਸਲ ਕੀਤਾ।

ਇਹ ਸਾਰੇ ਵਿਦਿਆਰਥੀ ਜ਼ਿਲ੍ਹਾ ਟੂਰਨਾਮੈਂਟ ਲਈ ਚੁਣੇ ਗਏ ਸਨ। ਪ੍ਰਿੰਸੀਪਲ ਸ੍ਰੀਮਤੀ ਕ੍ਰਿਤਿਕਾ ਸੇਠ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਇਸ ਪ੍ਰਾਪਤੀ ਤੇ ਵਧਾਈ ਦਿੰਦਿਆਂ ਉਨ੍ਹਾਂ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕੀਤੀ।

Facebook Comments

Trending

Copyright © 2020 Ludhiana Live Media - All Rights Reserved.