ਪੰਜਾਬੀ
ਜਨਤਾ ਨੇ ਕਾਂਗਰਸ ਦੇ ਭਿ੍ਸ਼ਟ ਸ਼ਾਸਨ ਨੂੰ ਉਖਾੜ ਸੁੱਟਣ ਦਾ ਮਨ ਬਣਾਇਆ – ਵਿਧਾਇਕ ਬੈਂਸ
Published
3 years agoon

ਲੁਧਿਆਣਾ : ਪਿਛਲੇ ਦਹਾਕੇ ਦੌਰਾਨ ਸੂਬੇ ਦੀ ਸੱਤਾ ਆਗੂਆਂ ਦੇ ਹੱਥ ‘ਚ ਨਹੀਂ, ਸਗੋਂ ਮਾਫੀਆਂ ਦੇ ਹੱਥ ਵਿਚ ਰਹੀ ਹੈ। ਕੋਈ ਰੇਤ ਮਾਫੀਆ ਚਲਾ ਰਿਹਾ ਸੀ ਤਾਂ ਕੋਈ ਭੂ ਮਾਫੀਆ ਮੰਤਰੀ ਬਣੇ ਬੈਠੇ ਸਨ ਅਤੇ ਜਨਤਾ ਦੀ ਸੁਣਨ ਵਾਲਾ ਕੋਈ ਨਹੀ ਸੀ। ਇਸ ਲਈ ਹੁਣ ਜਨਤਾ ਨੇ ਕਾਂਗਰਸ ਦੇ ਭਿ੍ਸ਼ਟ ਸ਼ਾਸਨ ਨੂੰ ਉਖਾੜ ਸੁੱਟਣ ਦਾ ਮਨ ਬਣਾ ਲਿਆ ਹੈ।
ਇਹ ਪ੍ਰਗਟਾਵਾ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਹਲਕਾ ਆਤਮ ਨਗਰ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਵਾਰਡ ਨੰਬਰ 41 ਸਾਹਿਬਜਾਦਾ ਅਜੀਤ ਸਿੰਘ ਨਗਰ ‘ਚ ਇਲਾਕਾ ਕੌਂਸਲਰ ਸਿਕੰਦਰ ਸਿੰਘ ਪੰਨੂ ਦੀ ਅਗਵਾਈ ‘ਚ ਵਾਰਡ ਵਾਸੀਆਂ ਨਾਲ ਹੋਈ ਮੀਟਿੰਗ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਅਜੇ ਵੀ ਨਹੀਂ ਦੱਸ ਸਕਦੇ ਕਿ ਉਨ੍ਹਾਂ ਦੇ ਰਿਸ਼ਤੇਦਾਰਾ ਦੇ ਘਰੋਂ ਮਿਲ ਰਹੇ ਕਰੋੜਾਂ ਰੁਪਏ ਕਿਥੋਂ ਆਏ ਸਨ।
ਇਹ ਸਭ ਜਨਤਾ ਦੀ ਲੁੱਟ ਦਾ ਪੈਸਾ ਹੈ ਅਤੇ ਸਿਰਫ 10 ਕਰੋੜ ਹੀ ਨਹੀਂ ਜੇਕਰ ਸਾਰੇ ਆਗੂਆਂ ਦੀ ਜਾਂਚ ਕੀਤੀ ਜਾਵੇ ਤਾਂ ਕਈ 100 ਕਰੌੜ ਰੁਪਏ ਨਿਕਲਣਗੇ। ਮੀਟਿੰਗ ਦੌਰਾਨ ਇਲਾਕਾ ਵਾਸੀਆਂ ਨੇ ਵਿਧਾਇਕ ਬੈਂਸ ਦਾ ਹਲਕੇ ‘ਚ ਵਿਕਾਸ ਕਰਵਾਉਣ ਬਦਲੇ ਸਨਮਾਨਿਤ ਕੀਤਾ।
ਇਸ ਮੌਕੇ ਰਾਜਿੰਦਰ ਸ਼ਰਮਾ, ਮੋਤੀ ਲਾਲ, ਰਾਕੇਸ਼ ਕੁਮਾਰ, ਹਨੀ ਮੇਹਤਾ, ਅਸ਼ੋਕ ਜੈਨ, ਸੇਵਕ ਸਿੰਘ, ਅਕਸ਼ੇ ਕੁਮਾਰ, ਅਮਰੀਕ ਸਿੰਘ, ਤਰੁਣ ਅਰੌੜਾ, ਹਰਦੀਪ ਸਿੰਘ ਸਮੇਤ ਵਾਰਡ ਵਾਸੀ ਹਾਜ਼ਰ ਸਨ।
You may like
-
ਜਬਰ ਜਨਾਹ ਮਾਮਲੇ ‘ਚ ਸਿਮਰਜੀਤ ਬੈਂਸ ਦੀ ਜ਼ਮਾਨਤ ਅਰਜ਼ੀ ‘ਤੇ ਹੋਈ ਸੁਣਵਾਈ, ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ
-
ਪੰਜਾਬ ਚੋਣਾਂ ਲਈ ਵੋਟਿੰਗ ਮੁਕੰਮਲ, ਸਾਰਿਆਂ ਵਲੋਂ ਜਿੱਤ ਦਾ ਦਾਅਵਾ
-
ਵੋਟ ਪਾਉਣ ਲਈ ‘ਵੈਕਸੀਨੇਸ਼ਨ ਸਰਟੀਫਿਕੇਟ’ ਦੀ ਲੋੜ ਹੈ ਜਾਂ ਨਹੀਂ, ਮੁੱਖ ਚੋਣ ਕਮਿਸ਼ਨਰ ਨੇ ਕੀਤਾ ਸਪੱਸ਼ਟ
-
ਲੋਕਾਂ ਦਾ ਮੇਰੇ ‘ਤੇ ਭਰੋਸਾ ਮੈਨੂੰ ਹੋਰ ਬਿਹਤਰ ਕੰਮ ਕਰਨ ਦੇ ਯੋਗ ਬਣਾਉਂਦਾ ਹੈ: ਭਾਰਤ ਭੂਸ਼ਣ ਆਸ਼ੂ
-
ਬੁਨਿਆਦੀ ਢਾਂਚੇ ਦਾ ਵਿਕਾਸ ਤੇ ਔਰਤਾਂ ਦੀ ਸੁਰੱਖਿਆ ਸਾਡੀ ਪਹਿਲ ਹੋਵੇਗੀ: ਭਾਰਤ ਭੂਸ਼ਣ ਆਸ਼ੂ
-
ਚੋਣਾਂ ਵਾਲੇ ਦਿਨ ਤੋਂ ਪਹਿਲਾਂ ਆਖਰੀ 72 ਘੰਟਿਆਂ ਲਈ ਐਸ.ਓ.ਪੀ ਜਾਰੀ