ਖੇਤੀਬਾੜੀ

ਪੀ.ਏ.ਯੂ ਦੀ ਟੀਮ ਨੇ ਨਰਮੇ ਦੇ ਖੇਤਾਂ ਦਾ ਕੀਤਾ ਸਰਵੇਖਣ

Published

on

ਲੁਧਿਆਣਾ : ਬੀਤੇ ਦਿਨੀਂ ਪੀ ਏ ਯੂ ਦੇ ਖੇਤੀ ਮਾਹਿਰਾਂ ਦੀ ਇਕ ਟੀਮ ਨੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਅਸੋ਼ਕ ਕੁਮਾਰ,  ਅਤੇ ਡਾ.ਜੀ.ਪੀ. ਐਸ ਸੋਢੀ ਸਹਿਯੋਗੀ ਨਿਰਦੇਸ਼ਕ ਪਾਸਾਰ ਸਿੱਖਿਆ ਦੀ ਅਗਵਾਈ ਹੇਠ ਮਾਨਸਾ ਜ਼ਿਲ੍ਹੇ ਦੇ ਪਿੰਡਾਂ ਖੋਖਰ ਖੁਰਦ, ਖੋਖਰ ਕਲਾਂ, ਰਮਦਿੱਤੇ ਵਾਲਾ, ਭੰਮੇ ਖੁਰਦ ਭੰਮੇ ਕਲਾਂ, ਰਮਾਨੰਦੀ, ਲਾਲ੍ਹਿਆਂਵਾਲੀ, ਕੋਟ ਧਰਮੂ, ਸਹਿਨਾਂਵਾਲੀ ਅਤੇ ਹੋਰਨਾ ਪਿੰਡਾਂ ਵਿੱਚ ਨਰਮੇ ਦੀ ਫ਼ਸਲ ਦਾ ਸਰਵਖੇਣ ਕੀਤਾ ਗਿਆ।
ਸਰਵੇਖਣ ਦੌਰਾਨ ਪਾਇਆ ਗਿਆ ਕਿ ਤਿੰਨ ਖੇਤਾਂ ਵਿੱਚ ਚਿੱਟੀ ਮੱਖੀ ਦਾ ਹਮਲਾ ਆਰਥਿਕ ਕਗਾਰ ਤੋਂ ਵਧੇਰੇ ਸੀ। ਮਾਹਿਰਾਂ ਵੱਲੋਂ ਕਿਸਾਨਾਂ ਨੂੰ ਚਿੱਟੀਮੱਖੀ ਦੀ ਰੋਕਥਾਮ ਲਈ ਸਫੀਨਾ 50 ਡੀ ਸੀ (ਅਫਿਡੋਪਾਇਰੋਪਿਨ) ” 400 ਮਿਲੀਲੀਟਰ ਜਾਂ ੳਸ਼ੀਨ 20 ਐਸ ਜੀ (ਡਾਇਨੋਟੈਫੂਰਾਨ)” 60 ਪਞਮਠ  ਜਾਂ ਲੈਨੋ 10 ਈਸੀ (ਪਾਈਰੀਪਰੋਕਸਫਿਨ) ” 500 ਮਿਲੀਲੀਟਰਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰਨ ਦੀ ਸਿਫ਼ਾਰਿਸ਼ ਕੀਤੀ।
ਮਾਹਿਰਾਂ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਉਹ ਗੈਰ-ਸਿਫ਼ਾਰਿਸ਼ੀ ਸਪੇਰਆਂ ਦੀ ਵਰਤੋਂ ਨਾ ਕਰਨ। ਟੀਮ ਵੱਲੋਂ ਇਹ ਵੀ ਵੇਖਿਆ ਗਿਆ ਕਿ ਕੁਝ ਖੇਤਾਂ ਵਿੱਚ ਕਿਸਾਨਾਂ ਵੱਲੋਂ ਨਰਮੇ ਦੀ ਫ਼ਸਲ ਲਈ ਯੂਨੀਵਰਸਿਟੀ ਲੁਧਿਆਣਾ ਵੱਲੋਂ ਸਿਫ਼ਾਰਿਸ਼ ਯੂਰੀਆਂ ਖ਼ਾਦ ਦੀ ਵਰਤੋਂ ਨਹੀਂ ਕੀਤੀ ਗਈ ਜਿਸ ਕਰਕੇ ਨਰਮੇ ਦੀ ਫ਼ਸਲ ਦਾ ਪੂਰਾ ਵਾਧਾ-ਵਿਕਾਸ ਨਹੀਂ ਹੋਇਆ। ਵਿਗਿਆਨੀਆਂ ਨੇ ਕਿਸਾਨਾਂ ਨੂੰ ਸਾਲਾਹ ਦਿੱਤੀ ਕਿ ਨਰਮੇ ਦੀ ਫ਼ਸਲ ਨੂੰ ਸਿਫ਼ਾਰਿਸ਼ ਯੂਰੀਆਂ ਖ਼ਾਦ ਦੀ ਮਾਤਰਾ (90 ਕਿਲੋ ਯੂਰੀਆ ਪ੍ਰਤੀ ਏਕੜ) ਜਲਦ ਤੋਂ ਜਲਦ ਪੂਰੀ ਕਰਨ।
ਉਨ੍ਹਾਂ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਜੇਕਰ ਨਰਮੇ ਦੀ ਫ਼ਸਲ ਵਿੱਚ ਗੁਲਾਬੀ ਸੁੰਡੀ ਦਾ ਹਮਲਾ ਹੁੰਦਾ ਹੈ ਤਾਂ ਯੂਨੀਵਰਸਿਟੀ ਵੱਲੋ ਸਿਫ਼ਾਰਿਸ਼ 100 ਗ੍ਰਾਮ ਪਰੋਕਲੇਮ 5 ਐਸ ਜੀ (ਐਮਾਮੈਕਟਿਨ ਬੈਨਜੋਏਟ) ਜਾਂ 200 ਮਿਲੀਲੀਟਰ ਇੰਡੋਕਸਾਕਾਰਬ 15 ਐਸ ਜੀ (ਅਵਾਂਟ) ਜਾਂ 40 ਮਿਲੀਲੀਟਰ ਫਲੂਬੈਂਡਮਾਈਡ 400 ਐਸ ਸੀ (ਫੇਮ) ਪ੍ਰ਼ਤੀ ਏਕੜ ਦੇ ਹਿਸਾਬ ਨਾਲ ਸਪਰੇਅ ਕੀਤੀ ਜਾਵੇ।ਟੀਮ ਵੱਲੋਂ ਕਿਸਾਨਾਂ ਨੂੰ ਸਹੀ ਸਲਾਹ ਲੈਣ ਕ੍ਰਿਸ਼ੀ ਵਿਗਿਆਨ ਕੇਂਦਰ ਜਾਂ ਖੇਤੀਬਾੜੀ ਵਿਭਾਗ ਨਾਲ ਰਾਬਤਾ ਰੱਖਣ ਲਈ ਕਿਹਾ ਗਿਆ।

Facebook Comments

Trending

Copyright © 2020 Ludhiana Live Media - All Rights Reserved.