Connect with us

ਪੰਜਾਬ ਨਿਊਜ਼

ਅਗਲੇ ਪੰਜ ਦਿਨ ਬਾਰਸ਼ ਦਾ ਅਲਰਟ, ਕਿਸਾਨਾਂ ਦੇ ਸਾਹ ਸੂਤੇ

Published

on

ਮੌਸਮ ਵਿਗਿਆਨੀਆਂ ਨੇ ਅਗਲੇ ਪੰਜ ਦਿਨ ਸੂਬੇ ’ਚ ਕਈ ਥਾਵਾਂ ’ਤੇ ਟੁੱਟਵਾਂ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਇਸ ਨਾਲ ਕਿਸਾਨਾਂ ਦੇ ਸਾਹ ਸੂਤੇ ਗਏ ਹਨ। ਉਂਝ ਅਗਲੇ ਹਫਤੇ ਤੱਕ ਮੌਨਸੂਨ ਦੀ ਵਾਪਸੀ ਹੋ ਜਾਏਗੀ ਜਿਸ ਮਗਰੋਂ ਮੌਸਮ ਸਾਫ ਰਹਿਣ ਦੀ ਉਮੀਦ ਹੈ। ਹਾਸਲ ਜਾਣਕਾਰੀ ਮੁਤਾਬਕ ਮੀਂਹ ਕਰਕੇ ਤਾਪਮਾਨ ਵਿੱਚ 3 ਤੋਂ 6 ਡਿਗਰੀ ਸੈਲਸੀਅਸ ਤੱਕ ਦੀ ਗਿਰਾਵਟ ਦਰਜ ਕੀਤੀ ਗਈ ਹੈ। ਮੀਂਹ ਨੇ ਲੋਕਾਂ ਨੂੰ ਅਤਿ ਦੀ ਗਰਮੀ ਤੋਂ ਰਾਹਤ ਦਿਵਾਈ ਹੈ ਪਰ ਨਾਲ ਹੀ ਕਿਸਾਨਾਂ ਲਈ ਮੁਸ਼ਕਲਾਂ ਖੜ੍ਹੀਆਂ ਕਰ ਦਿੱਤੀਆਂ ਹਨ।

ਸਰਹੱਦੀ ਖੇਤਰ ਵਿੱਚ ਜ਼ਿਆਦਾ ਮੀਂਹ ਪੈਣ ਕਰਕੇ ਕਈ ਥਾਈਂ ਝੋਨੇ ਦੀ ਫ਼ਸਲ ਵਿੱਛ ਗਈ ਤੇ ਇਸ ਦੀ ਵਾਢੀ ਦੇਰੀ ਨਾਲ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਬਦਲਦੇ ਮੌਸਮ ਸਦਕਾ ਝੋਨੇ ਦੀਆਂ ਅਗੇਤੀ ਪੱਕਣ ਵਾਲੀ ਕਿਸਮ ਦਾ ਨੁਕਸਾਨ ਹੋਣ ਦੇ ਆਸਾਰ ਬਣ ਰਹੇ ਹਨ। ਇਸੇ ਤਰ੍ਹਾਂ ਜ਼ਿਆਦਾ ਮੀਂਹ ਨਰਮੇ ਦੀ ਫ਼ਸਲ ਲਈ ਵੀ ਘਾਤਕ ਸਾਬਤ ਹੋ ਸਕਦਾ ਹੈ। ਇਸ ਕਾਰਨ ਆਲੂ ਤੇ ਮਟਰਾਂ ਦੀ ਬਿਜਾਈ ਤੋਂ ਇਲਾਵਾ ਹਰੇ ਚਾਰੇ ਤੇ ਸਬਜ਼ੀਆਂ ਦੇ ਪ੍ਰਭਾਵਿਤ ਹੋਣ ਦਾ ਵੀ ਖ਼ਦਸ਼ਾ ਹੈ।

Facebook Comments

Trending