ਲੁਧਿਆਣਾ : ਸਪਰਿੰਗ ਡੇਲ ਪਬਲਿਕ ਸਕੂਲ, ਲੁਧਿਆਣਾ ਵਿਖੇ ਖ਼ੁਸ਼ੀਆਂ ਅਤੇ ਨਵੀਆਂ ਉਮੰਗਾਂ ਦੇ ਨਾਲ਼ ਨਵੇਂ ਸੈਸ਼ਨ ਦੀ ਸ਼ੁਰੂਆਤ ਕੀਤੀ ਗਈ। ਇਸ ਦੌਰਾਨ ਸਾਰੇ ਬੱਚੇ ਹੁੰਮ-ਹੁਮਾ ਕੇ ਅਤੇ ਨਵੀਆਂ ਪੈੜਾਂ ਨਾਲ਼ ਸਕੂਲ ਦੇ ਵਿਚ ਦਾਖ਼ਲ ਹੋਏ। ਸਕੂਲ ਵਿੱਚ ਦਾਖ਼ਲ ਹੁੰਦੇ ਹੀ ਬੱਚਿਆਂ ਦੇ ਅੰਦਰਲਾ ਉਤਸ਼ਾਹ ਹੋਰ ਵੀ ਦੁੱਗਣਾ ਹੋ ਗਿਆ। ਇਸ ਦੌਰਾਨ ਸਵਾਗਤੀ ਬੈਂਡ ਦੀਆਂ ਧੁਨਾਂ ਦੇ ਨਾਲ਼ ਬੱਚਿਆਂ ਨੂੰ ਜੀ ਆਇਆਂ ਨੂੰ ਕਿਹਾ ਗਿਆ। ਪੂਰੇ ਸਕੂਲ ਨੂੰ ਰੰਗ- ਬਿਰੰਗੇ ਗੁਬਾਰਿਆਂ ਦੇ ਨਾਲ਼ ਸਜਾਇਆ ਗਿਆ।
ਸਕੂਲ ਦੇ ਚੇਅਰਪਰਸਨ ਅਵਿਨਾਸ਼ ਕੌਰ ਵਾਲੀਆ ਨੇ ਬੱਚਿਆਂ ਦਾ ਨਿੱਘਾ ਸੁਆਗਤ ਕੀਤਾ। ਉਨ੍ਹਾਂ ਸਾਰੇ ਬੱਚਿਆਂ ਨੂੰ ਸੰਬੋਧਤ ਕਰਦੇ ਕਿਹਾ ਕਿ ਜੀਵਨ ਇੱਕ ਸੰਘਰਸ਼ ਹੈ ਅਤੇ ਜੋ ਵਿਅਕਤੀ ਮਿਹਨਤ ਅਤੇ ਲਗਨ ਨਾਲ਼ ਆਪਣੇ ਮਿੱਥੇ ਹੋਏ ਟੀਚੇ ਨੂੰ ਪੂਰਾ ਕਰਦਾ ਹੈ ਉਹ ਹਮੇਸ਼ਾ ਸਫ਼ਲਤਾ ਹਾਸਲ ਕਰਦਾ ਹੈ। ਡਾਇਰੈਕਟਰਜ਼ ਮਨਦੀਪ ਸਿੰਘ ਵਾਲੀਆ, ਮਲਪ੍ਰੀਤ ਕੌਰ ਅਤੇ ਪ੍ਰਿੰਸੀਪਲ ਸ੍ਰੀ ਅਨਿਲ ਕੁਮਾਰ ਸ਼ਰਮਾ ਨੇ ਵੀ ਸਾਰੇ ਬੱਚਿਆਂ ਦਾ ਸਵਾਗਤ ਕੀਤਾ