ਅਪਰਾਧ
ਗੁਆਂਢੀ ਨਾਲ ਭੱਜ ਰਹੀ 2 ਬੱਚਿਆਂ ਦੀ ਮਾਂ ਸਟੇਸ਼ਨ ‘ਤੇ ਕਾਬੂ, ਦੋਹਾਂ ਦਾ ਰੱਜ ਕੇ ਚੜ੍ਹਿਆ ਕੁਟਾਪਾ
Published
2 years agoon

ਲੁਧਿਆਣਾ : ਰੇਲਵੇ ਸਟੇਸ਼ਨ ’ਤੇ ਸ਼ੁੱਕਰਵਾਰ ਰਾਤ ਨੂੰ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਕੁੱਝ ਲੋਕਾਂ ਨੇ ਔਰਤ ਅਤੇ ਉਸ ਦੇ ਸਾਥੀ ਨੂੰ ਫੜ੍ਹ ਕੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਕੁੱਟਮਾਰ ਨੂੰ ਦੇਖ ਕੇ ਥਾਣਾ ਜੀ. ਆਰ. ਪੀ. ਦੀ ਟੀਮ ਮੌਕੇ ’ਤੇ ਪਹੁੰਚ ਗਈ ਅਤੇ ਔਰਤ ਅਤੇ ਉਸ ਦੇ ਸਾਥੀ ਨੂੰ ਕਾਬੂ ਕਰ ਲਿਆ। ਮੌਕੇ ’ਤੇ ਮੌਜੂਦ ਔਰਤ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਔਰਤ ਦੇ 2 ਬੱਚੇ ਹਨ, ਜਦੋਂ ਕਿ ਨੌਜਵਾਨ ਦੂਜੇ ਭਾਈਚਾਰੇ ਦਾ ਹੈ। ਪਛਾਣ ਛੁਪਾਉਣ ਲਈ ਬੁਰਕਾ ਪਾ ਕੇ ਭੱਜ ਰਹੇ ਸੀ।
ਔਰਤ ਦੀ ਭਾਲ ਕਰਨ ’ਤੇ ਪਰਿਵਾਰ ਵਾਲਿਆਂ ਨੂੰ ਪਤਾ ਲੱਗਾ ਕਿ ਉਹ ਉਨ੍ਹਾਂ ਦੇ ਘਰ ਨੇੜੇ ਰਹਿੰਦੇ ਇਕ ਮੁਸਲਿਮ ਨੌਜਵਾਨ ਨਾਲ ਫ਼ਰਾਰ ਹੋ ਗਈ ਹੈ, ਜਿਸ ’ਤੇ ਉਸ ਨੇ ਨੌਜਵਾਨਾਂ ਦਾ ਫੋਨ ਨੰਬਰ ਪੁਲਸ ਨੂੰ ਦੇ ਦਿੱਤਾ। ਸ਼ੁੱਕਰਵਾਰ ਨੂੰ ਪੁਲਸ ਨੂੰ ਮੋਬਾਇਲ ਲੋਕੇਸ਼ਨ ਤੋਂ ਪਤਾ ਲੱਗਾ ਕਿ ਦੋਵੇਂ ਰੇਲਵੇ ਸਟੇਸ਼ਨ ’ਤੇ ਹਨ ਅਤੇ ਪੁਲਸ ਨੂੰ ਸੂਚਨਾ ਮਿਲੀ ਕਿ ਦੋਵੇਂ ਹਾਵੜਾ ਐਕਸਪ੍ਰੈੱਸ ’ਚ ਸਵਾਰ ਹੋ ਕੇ ਬਿਹਾਰ ਵੱਲ ਜਾ ਰਹੇ ਹਨ, ਜਿਸ ’ਤੇ ਮਹਿਲਾ ਦੇ ਪਰਿਵਾਰਕ ਮੈਂਬਰ ਰੇਲਵੇ ਸਟੇਸ਼ਨ ’ਤੇ ਪਹੁੰਚੇ ਅਤੇ ਦੋਹਾਂ ਨੂੰ ਫੜ੍ਹ ਲਿਆ।
ਇਸ ਦੌਰਾਨ ਔਰਤ ਦੇ ਪਰਿਵਾਰਕ ਮੈਂਬਰਾਂ ਨੇ ਦੋਹਾਂ ਦੀ ਕਾਫੀ ਕੁੱਟਮਾਰ ਕੀਤੀ, ਜਿਸ ’ਤੇ ਥਾਣਾ ਜੀ. ਆਰ. ਪੀ. ਨੇ ਦੋਵਾਂ ਨੂੰ ਆਪਣੀ ਹਿਰਾਸਤ ’ਚ ਲੈ ਕੇ ਥਾਣਾ ਟਿੱਬਾ ਦੀ ਪੁਲਸ ਨੂੰ ਸੂਚਨਾ ਦਿੱਤੀ। ਥਾਣਾ ਟਿੱਬਾ ਦੇ ਇੰਚਾਰਜ ਇੰਸ. ਲਵਦੀਪ ਸਿੰਘ ਨੇ ਦੱਸਿਆ ਕਿ ਔਰਤ ਦੇ ਪਰਿਵਾਰ ਵਾਲਿਆਂ ਨੇ ਵੀਰਵਾਰ ਨੂੰ ਉਨ੍ਹਾਂ ਨੂੰ ਸ਼ਿਕਾਇਤ ਦਿੱਤੀ ਸੀ, ਜਿਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ।
You may like
-
ਲੱਖਾਂ ਦੀ ਧੋਖਾਧੜੀ ਦਾ ਦੋਸ਼, 3 ਖਿਲਾਫ਼ ਮਾਮਲਾ ਦਰਜ
-
ਦਾਣਾ ਮੰਡੀ ‘ਚ ਲੁੱ.ਟ ਦੀ ਵੱਡੀ ਵਾ/ਰਦਾਤ, 5 ਦੋਸ਼ੀ ਗ੍ਰਿਫਤਾਰ
-
ਲੁਧਿਆਣਾ ਦੇ ਇਸ ਇਲਾਕੇ ‘ਚ ਦਹਿਸ਼ਤ ਦਾ ਮਾਹੌਲ, CCTV ਕੈਮਰੇ ਨੇ ਖੋਲ੍ਹਿਆ ਰਾਜ਼
-
ਰੇਲਵੇ ਸਟੇਸ਼ਨ ‘ਤੇ ਜਵਾਈ ਤੇ ਸਹੁਰੇ ਨਾਲ ਵੱਡਾ ਕਾਂਡ , ਤੁਸੀਂ ਵੀ ਨਾ ਬਣ ਜਾਓ ਇਸ ਤਰ੍ਹਾਂ ਦਾ ਸ਼ਿਕਾਰ
-
ਇਸ ਬੇਕਰੀ ‘ਚ 14 ਸਾਲ ਦੇ ਨਾਬਾਲਗ ਨਾਲ ਕੀਤਾ ਇਹ ਕੰਮ….
-
ਲੁਧਿਆਣਾ ‘ਚ ਵੱਡੀ ਵਾ/ਰਦਾਤ, ਸੜਕ ਵਿਚਕਾਰ ਸ਼ਰੇਆਮ ਲੁੱਟਿਆ ਕਾਰੋਬਾਰੀ