Connect with us

ਪੰਜਾਬੀ

ਪੰਜਾਬ ’ਚ 25 ਤੋਂ ਬਦਲੇਗਾ ਮੌਸਮ ਦਾ ਮਿਜ਼ਾਜ, ਮੌਸਮ ਵਿਭਾਗ ਨੇ ਜਾਰੀ ਕੀਤਾ ਤਾਜ਼ਾ ਅਪਡੇਟ

Published

on

The temperature has dropped in Punjab, know the latest weather conditions of your area

ਲੁਧਿਆਣਾ : ਪੰਜਾਬ ’ਚ ਫਰਵਰੀ ਮਹੀਨਾ ਲਗਾਤਾਰ ਗਰਮ ਚੱਲ ਰਿਹਾ ਹੈ। ਦਿਨ ਤੇ ਰਾਤ ਦਾ ਤਾਪਮਾਨ ਆਮ ਨਾਲੋਂ ਕਾਫ਼ੀ ਜ਼ਿਆਦਾ ਚੱਲ ਰਿਹਾ ਹੈ। ਹਾਲਾਂਕਿ ਪਿਛਲੇ ਤਿੰਨ ਦਿਨਾਂ ਤੋਂ ਕਈ ਥਾਈਂ ਸਵੇਰ ਵੇਲੇ ਹਲਕੀ ਧੁੰਦ ਵੀ ਪੈ ਰਹੀ ਹੈ। ਮੰਗਲਵਾਰ ਨੂੰ ਵੀ ਸਵੇਰੇ ਧੁੰਦ ਪਈ। ਇਸ ਤੋਂ ਬਾਅਦ ਦਿਨੇ ਮੌਸਮ ਦੇ ਤੇਵਰ ਕਾਫ਼ੀ ਗਰਮ ਰਹੇ। ਲੁਧਿਆਣਾ ਦੇ ਸਮਰਾਲਾ ’ਚ ਤਾਂ ਦਿਨ ਤਾਪਮਾਨ 31.8 ਡਿਗਰੀ ਸੈਲਸੀਅਸ ਤੱਕ ਪੁੱਜ ਗਿਆ ਜੋ ਕਿ ਆਮ ਨਾਲੋਂ ਅੱਠ ਡਿਗਰੀ ਵੱਧ ਸੀ।

ਘੱਟ ਤੋਂ ਘੱਟ ਤਾਪਮਾਨ ਵੀ 16.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਹ ਵੀ ਸਾਧਾਰਨ ਤੋਂ ਛੇ ਡਿਗਰੀ ਸੈਲਸੀਅਸ ਵੱਧ ਸੀ। ਰਾਜਧਾਨੀ ਚੰਡੀਗੜ੍ਹ ’ਚ ਵੱਧ ਤੋਂ ਵੱਧ ਤਾਪਮਾਨ 30ਡਿਗਰੀ ਤੇ ਘੱਟੋ-ਘੱਟ ਤਾਪਮਾਨ 17.2 ਡਿਗਰੀ, ਪਟਿਆਲੇ ’ਚ ਵੱਧ ਤੋਂ ਵੱਧ ਤਾਪਮਾਨ 29.5 ਤੇ ਘੱਟੋ-ਘੱਟ 15.2 ਡਿਗਰੀ ਅਤੇ ਜਲੰਧਰ ’ਚ ਵੱਧ ਤੋਂ ਵੱਧ ਤਾਪਮਾਨ 27.1 ਤੇ ਘੱਟੋ-ਘੱਟ ਤਾਪਮਾਨ 11.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

ਮੌਸਮ ਵਿਭਾਗ ਚੰਡੀਗੜ੍ਹ ਅਨੁਸਾਰ 25 ਫਰਵਰੀ ਤੋਂ ਪੱਛਮੀ ਗੜਬੜੀ ਕਾਰਨ ਮੌਸਮ ਬਦਲੇਗਾ। ਕਈ ਥਾਈਂ ਬੱਦਲ ਛਾਏ ਰਹਿਣ ਤੇ ਗਰਜ-ਚਮਕ ਨਾਲ ਛਿੱਟੇ ਪੈਣ ਦੀ ਸੰਭਾਵਨਾ ਹੈ।

Facebook Comments

Trending