Connect with us

ਪੰਜਾਬੀ

3 ਕਰੋੜ 73 ਲੱਖ ਰੁਪਏ ਦੀ ਲਾਗਤ ਨਾਲ ਬਣਿਆ ਅਧੁਨਿਕ ਬੱਸ ਅੱਡਾ ਲੋਕਾਂ ਨੂੰ ਕੀਤਾ ਸਮਰਪਿਤ

Published

on

The modern bus stand built at a cost of 3 crore 73 lakh rupees was dedicated to the people

ਲੁਧਿਆਣਾ : ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋ ਵਿਧਾਨ ਸਭਾ ਹਲਕਾ ਖੰਨਾ ਦੇ ਲੋਕਾਂ ਨੂੰ ਨਵੇ ਸਾਲ ਤੇ ਵੱਡਾ ਤੋਹਫਾ ਦਿੰਦਿਆ ਖੰਨਾ ਵਿਖੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਜੀ ਦੇ ਨਾਮ ਤੇ 3 ਕਰੋੜ 73 ਲੱਖ ਰੁਪਏ ਦੀ ਲਾਗਤ ਨਾਲ ਬਣਿਆ ਅਧੁਨਿਕ ਬੱਸ ਅੱਡਾ ਲੋਕਾਂ ਨੂੰ ਸਮਰਪਿਤ ਕੀਤਾ ਜਿਸ ਦਾ ਉਦਘਾਟਨ ਵਿਧਾਨ ਸਭਾ ਹਲਕਾ ਖੰਨਾ ਦੇ ਵਿਧਾਇਕ ਸ੍ਰੀ ਤਰੁਨਪ੍ਰੀਤ ਸਿੰਘ ਸੌਂਦ ਵੱਲੋਂ ਕੀਤਾ ਗਿਆ।

ਵਿਧਾਇਕ ਸ੍ਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਇਸ ਬੱਸ ਅੱਡੇ ਦਾ ਫਾਇਦਾ ਸਫ਼ਰ ਕਰਨ ਵਾਲੇ ਆਮ ਲੋਕਾਂ ਨੂੰ ਹੋਵੇਗਾ। ਉਹਨਾਂ ਕਿਹਾ ਕਿ ਇਹ ਬੱਸ ਅੱਡਾ 12 ਕਾਊਂਟਰ, ਕੰਟੀਨ, ਵੇਟਿੰਗ ਰੂਮ, ਸਟਾਫ ਰੂਮ, ਇੰਨਕੁਆਰੀ ਰੂਮ, ਟਿਕਟ ਕਾਊਂਟਰ, ਮਾਡਰਨ ਬਾਥਰੂਮ, ਅੱਡਾ ਫੀਸ ਰੂਮ ਅਤੇ ਅੱਗ ਬਝਾਓ ਜੰਤਰ ਆਦਿ ਸਹੂਲਤਾਂ ਨਾਲ ਲੈੱਸ ਹੈ। ਉਹਨਾਂ ਕਿਹਾ ਕਿ ਹੁਣ ਖੰਨਾ ਆਉਣ-ਜਾਣ ਵਾਲੀ ਹਰੇਕ ਬੱਸ ਇਸ ਬੱਸ ਅੱਡੇ ਦੇ ਵਿੱਚ ਹੋ ਕੇ ਹੀ ਜਾਵੇਗੀ, ਇਸ ਲਈ ਟ੍ਰੈਫਿਕ ਪੁਲਿਸ ਖੰਨਾ ਦੀ ਡਿਊਟੀ ਵੀ ਲਗਾਈ ਜਾਵੇਗੀ।

ਸ੍ਰੀ ਸੌਂਦ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਮਾਨ ਦੀ ਯੋਗ ਅਗਵਾਈ ਹੇਠ ਪੰਜਾਬ ਸਰਕਾਰ ਦਿਨ ਪ੍ਰਤੀ ਦਿਨ ਸੁਚਾਰੂ ਤੇ ਸੁਚੱਜੇ ਢੰਗ ਨਾਲ ਵਚਨਬੱਧ ਹੋ ਕੇ ਕੰਮ ਕਰ ਰਹੀ ਹੈ। ਉਹਨਾਂ ਹੋਰ ਯੌਜਨਾਵਾਂ ਬਾਰੇ ਬੋਲਦਿਆਂ ਕਿਹਾ ਕਿ ਪੁਰਾਣੀਆਂ ਸਰਕਾਰਾਂ ਸਮੇਂ ਜੀ.ਟੀ.ਰੋਡ ਖੰਨਾ ਤੇ ਜੋ ਐਨੀਮੇਟਿਡ ਪੁੱਲ ਠੋਸ ਮਿੱਟੀ ਦਾ ਬਣਾਇਆ ਗਿਆ ਜਦਕਿ ਇਹ ਪੁੱਲ ਪਿੱਲਰਾਂ ਤੇ ਬਣਾਇਆ ਜਾਣਾ ਸੀ। ਉਸ ਸਮੇਂ ਦੇ ਐਮ.ਐਲ.ਏ ਤੇ ਨਗਰ ਕੌਸਲ ਖੰਨਾ ਦੀ ਕਮੇਟੀ ਦੀ ਨਲਾਇਕੀ ਦੇ ਕਾਰਨ ਖੰਨਾ ਸ਼ਹਿਰ ਦੋ ਹਿੱਸਿਆ ਵਿੱਚ ਵੰਡਿਆ ਗਿਆ।

ਵਿਧਾਇਕ ਨੇ ਖੰਨਾ ਸ਼ਹਿਰ ਲਈ ਇੱਕ ਹੋਰ ਪ੍ਰੋਜੈਕਟ ਬਾਰੇ ਬੋਲਦਿਆਂ ਕਿਹਾ ਕਿ ਇਸ ਪੁੱਲ ਦੇ ਨਾਲ-ਨਾਲ ਜ਼ੋ ਸਰਵਿਸ ਲੇਨਜ਼ ਹਨ ਉਹਨਾਂ ਦੇ ਆਸੇ-ਪਾਸੇ ਜ਼ੋ ਬਿਜਲੀ ਦੇ ਖੰਭੇ ਖੜ੍ਹੇ ਹਨ ਉਸ ਲਈ ਪ੍ਰੋਜੈਕਟ ਲੱਗਭੱਗ ਤਿਆਰ ਹੋ ਗਿਆ ਜਿਸ ਅਧੀਨ 10 ਕਰੋੜ 38 ਲੱਖ ਰੁਪਏ ਖਰਚ ਕੀਤੇ ਜਾਣਗੇ। ਜਿਸ ਵਿੱਚੋ 70 ਫੀਸਦੀ ਨਗਰ ਕੌਸਲ ਖੰਨਾ ਅਤੇ 30 ਫੀਸਦੀ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਡ ਵੱਲੋ ਹਿੱਸਾ ਪਾਇਆ ਜਾਵੇਗਾ।

Facebook Comments

Trending