ਅਪਰਾਧ

ਹੋਟਲ ‘ਚ ਨਾਬਾਲਗ ਲੜਕੀ ਨਾਲ ਜਬਰ ਜਨਾਹ, ਲੜਕੀ ਨੂੰ ਬਹਾਨੇ ਨਾਲ ਲੈ ਗਿਆ ਸੀ ਹੋਟਲ

Published

on

ਲੁਧਿਆਣਾ  :  ਹਵਸ ਵਿੱਚ ਅੰਨ੍ਹੇ ਹੋਏ ਨੌਜਵਾਨ ਨੇ ਆਪਣੇ ਘਰ ਦੇ ਕੋਲ ਹੀ ਰਹਿਣ ਵਾਲੀ ਨਾਬਾਲਗ ਲੜਕੀ ਨਾਲ ਪਹਿਲੋਂ ਦੋਸਤੀ ਕੀਤੀ ਫਿਰ ਘੁਮਾਉਣ ਦੇ ਬਹਾਨੇ ਹੋਟਲ ਵਿਚ ਲਿਜਾ ਕੇ ਉਸ ਦੀ ਆਬਰੂ ਲੁੱਟ ਲਈ । ਇਸ ਮਾਮਲੇ ਵਿਚ ਥਾਣਾ ਦਰੇਸੀ ਦੀ ਪੁਲਿਸ ਨੇ ਪੀੜਤ ਲੜਕੀ ਦੀ ਮਾਂ ਦੇ ਬਿਆਨ ਉੱਪਰ ਕ੍ਰਿਪਾਲ ਨਗਰ ਦੇ ਹੀ ਵਾਸੀ ਅਸ਼ੀਸ਼ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਪੁਲਿਸ ਨੂੰ ਜਾਣਕਾਰੀ ਦਿੰਦਿਆਂ ਔਰਤ ਨੇ ਦੱਸਿਆ ਕਿ ਸਵੇਰੇ ਸਾਢੇ 9 ਵਜੇ ਦੇ ਕਰੀਬ ਉਸ ਦੀ 17 ਵਰ੍ਹਿਆਂ ਦੀ ਧੀ ਘਰ ਤੋਂ ਅਚਾਨਕ ਲਾਪਤਾ ਹੋ ਗਈ। ਹੁਣ ਦੋ ਦਿਨਾਂ ਬਾਅਦ ਦੇ ਜੱਦ ਲੜਕੀ ਘਰ ਪਰਤੀ ਤਾਂ ਉਸ ਨੇ ਜੋ ਦੱਸਿਆ ਉਹ ਹੈਰਾਨ ਕਰ ਦੇਣ ਵਾਲਾ ਸੀ। ਲੜਕੀ ਨੇ ਮਾਪਿਆਂ ਨੂੰ ਦੱਸਿਆ ਕਿ ਮੁਲਜ਼ਮ ਅਸ਼ੀਸ਼ ਨੇ ਉਸ ਨਾਲ ਦੋਸਤੀ ਕੀਤੀ ਅਤੇ ਘੁਮਾਣ ਦੇ ਬਹਾਨੇ ਉਸ ਨੂੰ ਗਲੀ ਦੇ ਮੋੜ ਤੋਂ ਮੋਟਰਸਾਈਕਲ ਤੇ ਬਿਠਾ ਕੇ ਲੈ ਗਿਆ।

ਅਸ਼ੀਸ਼ ਨੇ ਲੜਕੀ ਨੂੰ ਹੋਟਲ ਦੇ ਕਮਰੇ ਵਿੱਚ ਬੰਦ ਕਰ ਲਿਆ ਅਤੇ ਪੂਰੇ ਦੋ ਦਿਨਾਂ ਤਕ ਉਸ ਦੀ ਆਬਰੂ ਲੁੱਟੀ। ਡਰੀ ਸਹਿਮੀ ਲੜਕੀ ਉਸ ਦੇ ਜ਼ੁਲਮ ਸਹਿੰਦੀ ਰਹੀ । ਦੋ ਦਿਨਾਂ ਬਾਅਦ ਮੁਲਜ਼ਮ ਨਾਬਾਲਗ ਨੂੰ ਘਰ ਦੇ ਬਾਹਰ ਛੱਡ ਕੇ ਮੌਕੇ ਤੋਂ ਫ਼ਰਾਰ ਹੋ ਗਿਆ। ਇਸ ਮਾਮਲੇ ਵਿੱਚ ਜਾਂਚ ਅਧਿਕਾਰੀ ਜੋਗਿੰਦਰ ਪਾਲ ਦਾ ਕਹਿਣਾ ਹੈ ਕਿ ਥਾਣਾ ਦਰੇਸੀ ਦੀ ਪੁਲਿਸ ਨੇ ਅਸ਼ੀਸ਼ ਤੇ ਖਿਲਾਫ ਜਬਰ ਜ਼ਨਾਹ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Facebook Comments

Trending

Copyright © 2020 Ludhiana Live Media - All Rights Reserved.