Connect with us

ਪੰਜਾਬੀ

ਮਾਲਵਾ ਕਾਲਜ ਵਿਖੇ ਕਾਲਜ ਆਫ਼ ਐਜੂਕੇਸ਼ਨ ਦੇ ਪ੍ਰਿੰਸੀਪਲਾਂ ਅਤੇ ਨੁਮਾਇੰਦਿਆਂ ਦੀ ਮੀਟਿੰਗ

Published

on

Meeting of principals and representatives of College of Education at Malwa Central College

ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ, ਜ਼ੋਨ B ਦੇ ਸਿੱਖਿਆ ਕਾਲਜਾਂ ਦੇ ਪ੍ਰਿੰਸੀਪਲਾਂ ਅਤੇ ਨੁਮਾਇੰਦਿਆਂ ਦੀ ਮੀਟਿੰਗ ਮਾਲਵਾ ਸੈਂਟਰਲ ਕਾਲਜ ਆਫ਼ ਐਜੂਕੇਸ਼ਨ ਫ਼ਾਰ ਵੂਮੈਨ, ਲੁਧਿਆਣਾ ਵਿਖੇ ਸੰਯੋਜਕ ਡਾ. ਸਤਵੰਤ ਕੌਰ ਦੀ ਪ੍ਰਧਾਨਗੀ ਹੇਠ ਹੋਈ। ਮਾਲਵਾ ਕਾਲਜ ਵਲੋਂ ਪੰਜਾਬ ਯੂਨੀਵਰਸਿਟੀ ਜ਼ੋਨਲ ਯੂਥ ਐਂਡ ਹੈਰੀਟੇਜ ਫੈਸਟੀਵਲ 2023 ਦੀ ਮੇਜ਼ਬਾਨੀ ਕਰਨ ਜਾ ਰਿਹਾ ਹੈ। ਯੁਵਕ ਅਤੇ ਵਿਰਾਸਤੀ ਉਤਸਵ ਦਾ ਵਿਸ਼ਾ ਇੱਕ ਧਰਤੀ-ਇੱਕ ਪਰਿਵਾਰ-ਇੱਕ ਭਵਿੱਖ ਹੈ।

ਮੀਟਿੰਗ ਵਿੱਚ ਇਹ ਫੈਸਲਾ ਲਿਆ ਗਿਆ ਕਿ ਪੰਜਾਬ ਯੂਨੀਵਰਸਿਟੀ ਜ਼ੋਨਲ ਯੂਥ ਐਂਡ ਹੈਰੀਟੇਜ ਫੈਸਟੀਵਲ 15 ਅਕਤੂਬਰ,2023 ਤੋਂ ਸ਼ੁਰੂ ਹੋ ਕੇ 18 ਅਕਤੂਬਰ,2023 ਨੂੰ ਸਮਾਪਤ ਹੋਵੇਗਾ। ਮੀਟਿੰਗ ਦੌਰਾਨ ਟੀਮ ਕੋਡ, ਭਾਗੀਦਾਰੀ ਦੀ ਲੜੀ, ਲੋੜੀਂਦੀ ਫੀਸ, ਦਾਖਲਾ ਫਾਰਮ ਦੀ ਆਖਰੀ ਮਿਤੀ ਅਤੇ ਦਾਖਲਾ ਫੀਸ, ਰਿਪੋਰਟਿੰਗ ਸਮਾਂ ਆਦਿ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਕਾਲਜ ਪ੍ਰਿੰਸੀਪਲ ਡਾ.ਸਤਵੰਤ ਕੌਰ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ।

Facebook Comments

Trending