Connect with us

ਪੰਜਾਬੀ

ਲੁਧਿਆਣਾ ਰੇਲਵੇ ਸਟੇਸ਼ਨ ਦੀ ਮੇਨ ਐਂਟਰੀ ਹੋਵੇਗੀ ਬੰਦ, ਜਾਣੋ ਕੀ ਹੈ ਕਾਰਨ

Published

on

The main entrance of Ludhiana railway station will be closed, know the reason

ਲੁਧਿਆਣਾ : ਰੇਲਵੇ ਸਟੇਸ਼ਨ ਨੂੰ ਅਪਗ੍ਰੇਡ ਕਰਨ ਲਈ ਚੱਲ ਰਹੇ ਉਸਾਰੀ ਕਾਰਜ ਕਾਰਨ ਮੇਨ ਐਂਟਰੀ ਬੰਦ ਕੀਤੀ ਜਾਵੇਗੀ। ਰੇਲਵੇ ਸਟੇਸ਼ਨ ਦੇ ਡਾਇਰੈਕਟਰ ਮੁਤਾਬਕ ਮਈ ਦੇ ਪਹਿਲੇ ਹਫ਼ਤੇ ਰੇਲਵੇ ਸਟੇਸ਼ਨ ਦੇ ਇਸ ਪੁਆਇੰਟ ਨੂੰ ਬੰਦ ਕਰ ਕੇ ਹੋਰ 2 ਥਾਵਾਂ ’ਤੇ ਆਉਣ ਵਾਲੇ ਯਾਤਰੀਆਂ ਨੂੰ ਐਂਟਰੀ ਦਿੱਤੀ ਜਾਵੇਗੀ। ਇਸ ਦੇ ਲਈ ਡਾਇਰੈਕਟਰ ਨੇ ਪੁਲਸ ਕਮਿਸ਼ਨਰ ਲੁਧਿਆਣਾ ਨੂੰ ਟ੍ਰੈਫਿਕ ਵਿਵਸਥਾ ਨੂੰ ਸੁਚਾਰੂ ਰੱਖਣ ਲਈ ਪੱਤਰ ਲਿਖਿਆ ਹੈ।

ਡਾਇਰੈਕਟਰ ਮੁਤਾਬਕ ਰੇਲਵੇ ਸਟੇਸ਼ਨ ਨੂੰ ਅਪਗ੍ਰੇਡ ਕਰਨ ਦਾ ਕੰਮ ਕਰੀਬ 30 ਮਹੀਨਿਆਂ ’ਚ ਪੂਰਾ ਹੋਣਾ ਹੈ। ਇਸ ਦੇ ਲਈ ਹੀ ਮੇਨ ਐਂਟਰੀ ਬੰਦ ਕੀਤੀ ਜਾ ਰਹੀ ਹੈ, ਜਿਸ ਕਾਰਨ ਪਲੇਟਫਾਰਮ ਨੂੰ ਜਾਣ ਲਈ 2 ਰਸਤੇ ਬਣਾਏ ਜਾ ਰਹੇ ਹਨ। ਇਕ ਰਸਤਾ ਰੇਲਵੇ ਮੇਲ ਸਰਵਿਸ ਵਾਲੇ ਰਸਤੇ ਤੋਂ ਦਿੱਤਾ ਜਾਵੇਗਾ ਅਤੇ ਉੱਥੇ ਯਾਤਰੀਆਂ ਲਈ ਪੇਡ ਪਾਰਕਿੰਗ ਦੀ ਵਿਵਸਥਾ ਕੀਤੀ ਜਾਵੇਗੀ ਅਤੇ ਉੱਥੋਂ ਰਿਜ਼ਰਵੇਸ਼ਨ ਵਾਲੇ ਰਸਤੇ ਤੋਂ ਵਾਹਨ ਬਾਹਰ ਜਾ ਸਕਣਗੇ।

ਦੂਜਾ ਰਸਤਾ ਮਾਲ ਗੋਦਾਮ ਤੋਂ ਦਿੱਤਾ ਜਾਵੇਗਾ, ਉੱਥੇ ਵੀ ਪੇਡ ਪਾਰਕਿੰਗ ਦੀ ਵਿਵਸਥਾ ਕੀਤੀ ਗਈ ਹੈ। ਦੋਵੇਂ ਐਂਟਰੀਆਂ ’ਤੇ ਟ੍ਰੈਫਿਕ ਜਾਮ ਨਾ ਹੋਵੇ, ਇਸ ਦੇ ਲਈ ਵਿਭਾਗ ਵਲੋਂ ਪੁਲਸ ਕਮਿਸ਼ਨਰ ਨੂੰ ਟ੍ਰੈਫਿਕ ਵਿਵਸਥਾ ਠੀਕ ਰੱਖਣ ਲਈ ਪੱਤਰ ਲਿਖਿਆ ਗਿਆ ਹੈ ਅਤੇ ਲੋੜ ਮੁਤਾਬਕ ਟ੍ਰੈਫਿਕ ਮੁਲਾਜ਼ਮ ਤਾਇਨਾਤ ਕਰਨ ਲਈ ਕਿਹਾ ਹੈ। ਦੋਵੇਂ ਪਾਸੇ ਹੀ ਵਿਭਾਗ ਤੋਂ ਨਿਰਮਾਣ ਕਾਰਜ ਤੇਜ਼ੀ ਨਾਲ ਕਰਵਾਇਆ ਜਾ ਰਿਹਾ ਹੈ ਅਤੇ ਪਾਰਕਿੰਗ ਥਾਵਾਂ ’ਤੇ ਟਾਈਲਾਂ ਲਗਾਉਣ ਦਾ ਕੰਮ ਚੱਲ ਰਿਹਾ ਹੈ।

Facebook Comments

Trending