Connect with us

ਪੰਜਾਬੀ

ਆੜ੍ਹਤੀਆਂ ਵੱਲੋਂ ਕਣਕ ਦੇ ਭਾਅ ‘ਚ ਕਟੌਤੀ ਖਿਲਾਫ਼ ਹੜਤਾਲ ਕਰਨ ਦਾ ਐਲਾਨ

Published

on

Aartis announce a strike against the reduction in the price of wheat

ਸਮਰਾਲਾ/ ਲੁਧਿਆਣਾ : ਪਿਛਲੇ ਦਿਨੀ ਮੌਸਮ ਦੀ ਖਰਾਬੀ ਨਾਲ ਹੋਈ ਫਸਲਾਂ ਦੀ ਤਬਾਹੀ ਤੋਂ ਬਾਅਦ ਸਪੈਸੀਫਿਕੇਸ਼ਨਾਂ ‘ਚ ਬਦਲਾਅ ਦੇ ਨਾਂ ‘ਤੇ ਕੇਂਦਰ ਤੇ ਸੂਬਾ ਸਰਕਾਰ ਵੱਲੋਂ ਕਣਕ ਦੇ ਭਾਅ ‘ਚ ਲਾਈ ਗਈ ਕਟੌਤੀ ਦੇ ਵਿਰੋਧ ‘ਚ ਸਮਰਾਲਾ ਮੰਡੀ ਦੇ ਸਮੂਹ ਆੜ੍ਹਤੀਆਂ ਵੱਲੋਂ ਦਾਣਾ ਮੰਡੀ ਪੂਰਨ ਰੂਪ ‘ਚ ਬੰਦ ਕਰਦੇ ਹੋਏ ਅਗਲੇ ਦੋ ਦਿਨਾਂ ਤੱਕ ਹੜਤਾਲ ‘ਤੇ ਜਾਣ ਦਾ ਐਲਾਨ ਕੀਤਾ ਹੈ।

ਆੜ੍ਹਤੀ ਐਸੋਸੀਏਸ਼ਨ ਦੀ 11 ਮੈਂਬਰੀ ਕਮੇਟੀ ਵੱਲੋਂ ਸੱਦੀ ਗਈ ਮੀਟਿੰਗ ਦੌਰਾਨ ਇਸ ਗੱਲ ‘ਤੇ ਸਖ਼ਤ ਰੋਸ ਪ੍ਰਗਟਾਇਆ ਗਿਆ ਕਿ, ਪਹਿਲਾਂ ਤੋਂ ਹੀ ਕੁਦਰਤ ਦੀ ਮਾਰ ਝੱਲ ਰਹੇ ਕਿਸਾਨ ਸਰਕਾਰ ਦੀ ਇਸ ਕਟੌਤੀ ਦੇ ਫੈਸਲੇ ਨਾਲ ਪੂਰੀ ਤਰਾਂ੍ਹ ਤਬਾਹ ਹੋ ਜਾਣਗੇ। ਇਸ ਲਈ ਸੰਕਟ ਦੀ ਇਸ ਘੜੀ ‘ਚ ਆੜ੍ਹਤੀ ਕਿਸਾਨਾਂ ਦਾ ਪੂਰਾ ਸਾਥ ਦਿੰਦੇ ਹੋਏ ਉਦੋਂ ਤੱਕ ਮੰਡੀਆਂ ‘ਚੋਂ ਹੜਤਾਲ ਵਾਪਸ ਨਹੀਂ ਲੈਣਗੇ, ਜਦੋਂ ਤੱਕ ਸਰਕਾਰ ਕਟੌਤੀ ਦੇ ਫੈਸਲੇ ਨੂੰ ਵਾਪਸ ਨਹੀਂ ਲੈਂਦੀ।

ਉਨ੍ਹਾਂ ਕਿਹਾ ਕਿ ਸਰਕਾਰ ਦਾ ਕਟੌਤੀ ਕਰਨ ਦਾ ਇਹ ਫੈਸਲਾ ਕਿਸਾਨ ਤੇ ਪੰਜਾਬ ਵਿਰੋਧੀ ਹੈ, ਜਦਕਿ ਹੋਰ ਕਿਸੇ ਵੀ ਸੂਬੇ ‘ਚ ਅਜਿਹਾ ਕੋਈ ਕਟੌਤੀ ਕਰਨ ਦਾ ਫੈਸਲਾ ਲਾਗੂ ਨਹੀਂ ਕੀਤਾ ਗਿਆ। ਆੜ੍ਹਤੀ ਐਸੋਸੀਏਸ਼ਨ ਦੀ 11 ਮੈਂਬਰੀ ਕਮੇਟੀ ਦੀ ਮੀਟਿੰਗ ‘ਚ 13 ਅਪ੍ਰਰੈਲ ਤੱਕ ਸਮਰਾਲਾ ਮੰਡੀ ਬੰਦ ਰੱਖਣ ਦਾ ਫੈਸਲਾ ਲਿਆ ਗਿਆ ਤੇ ਦੋ ਦਿਨ ਬਾਅਦ ਅਗਲੀ ਰਣਨੀਤੀ ਤਹਿ ਕਰਨ ਲਈ ਮੁੜ ਮੀਟਿੰਗ ਸੱਦੀ ਗਈ ਹੈ।

Facebook Comments

Trending