Connect with us

ਪੰਜਾਬੀ

ਅਗਲੀ ਸਰਕਾਰ ਬਣਾਉਣ ਲਈ ਚਾਬੀ ਹੋਵੇਗੀ ਲੋਕ ਇਨਸਾਫ਼ ਪਾਰਟੀ ਦੇ ਹੱਥ-ਸਿਮਰਜੀਤ ਸਿੰਘ ਬੈਂਸ

Published

on

The key to forming the next government will be the hand of Lok Insaf Party - Simarjit Singh Bains

ਲੁਧਿਆਣਾ : ਲੋਕ ਇਨਸਾਫ ਪਾਰਟੀ ਵਲੋਂ ਹਲਕਾ ਗਿੱਲ ਵਿਚ ਗਗਨਦੀਪ ਸਿੰਘ ਸੰਨੀ ਕੈਂਥ ਦੀ ਅਗਵਾਈ ਹੇਠ ਰੱਖੀ ਰੈਲੀ ‘ਲੋਕ ਜਗਾਓ ਪੰਜਾਬ ਬਚਾਓ’ ਵਿਚ ਲੋਕਾਂ ਦਾ ਵੱਡਾ ਸੈਲਾਬ ਉਮੜਿਆ, ਜਿਸ ਵਿਚ ਲੋਕ ਇਨਸਾਫ ਪਾਰਟੀ ਦੇ ਵਰਕਰਾਂ ਅਤੇ ਅਹੁਦੇਦਾਰਾਂ ਨੇ ਵੱਡੀ ਗਿਣਤੀ ਵਿਚ ਪੰਜਾਬ ਭਰ ਤੋਂ ਬੱਸਾਂ ਅਤੇ ਕਾਰਾਂ ਦੇ ਕਾਫਲਿਆਂ ਦੇ ਰੂਪ ਵਿਚ ਸ਼ਮੂਲੀਅਤ ਕਰਦਿਆਂ ਇਕ ਨਵਾਂ ਇਤਿਹਾਸ ਸਿਰਜਿਆ।

ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਨਜੀਤ ਸਿੰਘ ਬੈਂਸ ਨੇ ਰੈਲੀ ‘ਚ ਹੋਏ ਭਾਰੀ ਇਕੱਠ ਨੂੰ ਸੰਬੋਧਨ ਕਰਦੇ ਕਿਹਾ ਕਿ ਰਵਾਇਤੀ ਪਾਰਟੀਆਂ ਕਾਂਗਰਸ, ਸ਼੍ਰੋਮਣੀ ਅਕਾਲੀ ਦੱਲ ਤੇ ਉਸ ਦੀ ਭਾਈਵਾਲ ਰਹੀ ਭਾਜਪਾ ਨੇ ਅੱਜ ਤਕ ਪੰਜਾਬ ਨੂੰ ਵਾਰੀ ਵਾਰੀ ਦੋਵਾਂ ਹੱਥਾਂ ਨਾਲ ਲੁੱਟਿਆ ਹੈ। ਪੰਜਾਬ ਪਹਿਲਾਂ ਹੀ 3 ਲੱਖ ਕਰੋੜ ਰੁਪਏ ਦਾ ਅਤੇ ਕਿਸਾਨ ਦਲਿਤ ਖੇਤ ਮਜ਼ਦੂਰ 1 ਲੱਖ ਕਰੋੜ ਦਾ ਕਰਜ਼ਾਈ ਹੈ, ਜਿਸ ਦਾ ਵਿਆਜ 20 ਹਜ਼ਾਰ ਕਰੋੜ ਰੁਪਏ ਸਾਲਾਨਾ ਭਰਨਾ ਪੈ ਰਿਹਾ ਹੈ, ਦਾ ਭੁਗਤਾਨ ਆਖਰ ਕਿੱਥੋਂ ਕਰਨਗੀਆਂ।

ਬੈਂਸ ਨੇ ਕਿਹਾ ਕਿ ਪੰਜਾਬ ਵਿਚ ਕਿਸੇ ਵੀ ਪਾਰਟੀ ਨੂੰ ਸਪਸ਼ਟ ਬਹੁਮਤ ਮਿਲਦਾ ਨਹੀਂ ਦਿੱਖ ਰਿਹਾ, ਚਾਹੇ ਉਨ੍ਹਾਂ ਦੀ ਪਾਰਟੀ ਆਪਣੇ ਤੌਰ ‘ਤੇ ਸੂਬੇ ਵਿਚ ਸਰਕਾਰ ਨਹੀਂ ਬਣਾ ਸਕਦੀ, ਪਰ ਇਸ ਵਾਰ ਸਰਕਾਰ ਬਣਾਉਣ ਦੀ ਚਾਬੀ ਜ਼ਰੂਰ ਲੋਕ ਇਨਸਾਫ ਪਾਰਟੀ ਦੇ ਹੱਥ ਵਿਚ ਹੋਵੇਗੀ ਅਤੇ ਸਮੂਹ ਪੰਜਾਬ ਵਾਸੀਆਂ ਦੇ ਬਿਨ੍ਹਾ ਰਿਸ਼ਵਤ ਸਾਰੇ ਕੰਮ ਕਾਰ ਹੋਣਗੇ।

ਇਸ ਮੌਕੇ ਗਗਨਦੀਪ ਸਿੰਘ ਸੰਨੀ ਕੈਂਥ ਨੇ ਰੈਲੀ ਨੂੰ ਸਫਲ ਬਨਾਉਣ ਲਈ ਪਾਰਟੀ ਅਹੁਦੇਦਾਰਾਂ, ਵਰਕਰਾਂ ਅਤੇ ਹਲਕਾ ਨਿਵਾਸੀਆਂ ਦਾ ਧੰਨਵਾਦ ਕਰਦੇ ਹੋਏ ਨੇ ਕਿਹਾ ਕਿ ਮੈਨੂੰ ਵਿਸ਼ਵਾਸ਼ ਹੈ ਕਿ ਤੁਸੀ ਮੈਨੂੰ ਪੰਜਾਬ ਵਿਧਾਨ ਸਭਾ ਦੀਆਂ ਪੌੜੀਆਂ ਜ਼ਰੂਰ ਚੜ੍ਹਾਓਗੇ ਅਤੇ ਮੈਂ ਤੁਹਾਡੀਆਂ ਆਸਾਂ ਉਮੀਦਾਂ ਤੇ ਖਰਾ ਉੱਤਰਾਂਗਾ।

Facebook Comments

Trending