Connect with us

ਪੰਜਾਬੀ

ਗਾਬੜ੍ਹੀਆ ਦੀ ਚੋਣ ਮੁਹਿੰਮ ਨੂੰ ਮਿਲਿਆ ਪ੍ਰਵਾਸੀ ਭਾਈਚਾਰੇ ਦਾ ਸਮਰਥਨ

Published

on

Gabarhia's election campaign garners support from immigrant community

ਲੁਧਿਆਣਾ : ਹਲਕਾ ਦੱਖਣੀ ਤੋਂ ਅਕਾਲੀ-ਬਸਪਾ ਦੇ ਸਾਂਝੇ ਉਮੀਦਵਾਰ ਜਥੇਦਾਰ ਹੀਰਾ ਸਿੰਘ ਗਾਬੜ੍ਹੀਆ ਦੀ ਚੋਣ ਮੁਹਿੰਮ ਵਿਚ ਪ੍ਰਵਾਸੀ ਭਾਈਚਾਰੇ ਵਲੋਂ ਮਿਲ ਰਹੇ ਸਮਰਥਨ ਨਾਲ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਵਿਚ ਨਿਰਾਸ਼ਾ ਪਾਈ ਜਾ ਰਹੀ ਹੈ।

ਜੱਥੇਦਾਰ ਗਾਬੜ੍ਹੀਆ ਵਲੋਂ ਹਲਕੇ ਦੱਖਣੀ ਅਧੀਨ ਪੈਂਦੇ ਵਾਰਡ ਨੰ: 22, 28, 30, 33 ਅਤੇ 50 ਦੇ ਲੋਕਾਂ ਨੂੰ ਪੂਰਨ ਵਿਸ਼ਵਾਸ ਦਿਵਾਇਆ ਕਿ ਹਲਕੇ ਅਤੇ ਪੰਜਾਬ ਦੇ ਵੋਟਰਾਂ ਦੇ ਸਹਿਯੋਗ ਨਾਲ ਇਸ ਵਾਰ ਪੰਜਾਬ ‘ਚ ਅਕਾਲੀ-ਬਸਪਾ ਦੀ ਸਰਕਾਰ ਗਠਨ ਹੋਵੇਗਾ।

ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੇ ਸੂਝਵਾਨ ਵੋਟਰ ਇਹ ਤਹੱਈਆਂ ਕਰ ਚੁੱਕੇ ਹਨ ਕਿ ਉਹ ਝੂਠੇ ਲਾਰੇ ਲਗਾਉਣ ਵਾਲੇ ਅਤੇ ਭਿ੍ਸਟਾਚਾਰ ਕਰਨ ਵਾਲਿਆਂ ਨੂੰ ਚੱਲਦਾ ਕਰਕੇ ਰਹਿਣਗੇ। ਇਸ ਮੌਕੇ ਜਸਪਾਲ ਸਿੰਘ ਗਿਆਸਪੁਰਾ, ਗੁਰਮੀਤ ਸਿੰਘ ਕੁਲਾਰ, ਬਲਵਿੰਦਰ ਸਿੰਘ ਬਿੱਲੂ, ਜੀਵਨ ਸੇਖਾਂ, ਸੁਖਵਿੰਦਰ ਸਿੰਘ ਗਾਬੜ੍ਹੀਆ, ਰਛਪਾਲ ਸਿੰਘ ਖੁਰਲ, ਕੁਲਦੀਪ ਸਿੰਘ ਪੁਰਬਾਵੀ ਹਾਜਰ ਸਨ।

Facebook Comments

Trending