ਅਪਰਾਧ

ਇਨੋਵਾ ਕਾਰ ‘ਤੇ ਵਿਧਾਇਕ ਦਾ ਸਟਿੱਕਰ ਲਗਾਉਣ ਵਾਲਾ ਕਬਾੜੀਆ ਗ੍ਰਿ.ਫ਼.ਤਾ.ਰ

Published

on

ਲੁਧਿਆਣਾ : ਥਾਣਾ ਸਦਰ ਦੀ ਪੁਲਿਸ ਨੇ ਇਕ ਅਜਿਹੇ ਮੁਲਜ਼ਮ ਨੂੰ ਹਿਰਾਸਤ ‘ਚ ਲਿਆ ਹੈ ਜਿਸ ਨੇ ਲੋਕਾਂ ਨੂੰ ਗੁਮਰਾਹ ਕਰਨ ਲਈ ਆਪਣੀ ਇਨੋਵਾ ਕਾਰ ਉਪਰ ਵਿਧਾਇਕ ਦਾ ਜਾਅਲੀ ਸਟੀਕਰ ਲਗਾਇਆ ਹੋਇਆ ਸੀ। ਮੁਲਜ਼ਮ ਨੇ ਗੱਡੀ ਉਪਰ ਤਿਰੰਗੇ ਝੰਡੇ ਦੇ ਸਟਿੱਕਰ ਤੇ ਕਾਂਗਰਸ ਪਾਰਟੀ ਦਾ ਪੰਜੇ ਦਾ ਨਿਸ਼ਾਨ ਅਤੇ ਹੂਟਰ ਵੀ ਲਗਾਇਆ ਹੋਇਆ ਸੀ। ਪੁਲਿਸ ਨੇ ਮੁਲਜ਼ਮ ਦੇ ਖ਼ਿਲਾਫ਼ ਧੋਖਾਧੜੀ ਤੇ ਹੋਰ ਸੰਗੀਨ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ।

ਪੁਲਿਸ ਮੁਤਾਬਿਕ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਬਾਬਾ ਦੀਪ ਸਿੰਘ ਨਗਰ ਦੇ ਰਹਿਣ ਵਾਲੇ ਹਰਪ੍ਰੀਤ ਸਿੰਘ ਵਜੋਂ ਹੋਈ ਹੈ। ਜਾਣਕਾਰੀ ਦਿੰਦਿਆਂ ਤਫਤੀਸ਼ੀ ਅਫਸਰ ਏਐਸਆਈ ਸਤਵਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਹਰਪ੍ਰੀਤ ਸਿੰਘ ਤਾਰਾਂ ਦੀ ਸਕਰੈਪ ਦਾ ਕੰਮ ਕਰਦਾ ਹੈ। ਮੁਲਜ਼ਮ ਨੇ ਆਮ ਲੋਕਾਂ ਤੇ ਰੋਅਬ ਝਾੜਨ ਲਈ ਆਪਣੀ ਕਾਰ ਉਪਰ ਐਮਐਲਏ ਦਾ ਸਟੀਕਰ, ਹੂਟਰ ਤੇ ਪੰਜੇ ਦਾ ਨਿਸ਼ਾਨ ਲਗਾਇਆ ਹੋਇਆ ਹੈ।

Facebook Comments

Trending

Copyright © 2020 Ludhiana Live Media - All Rights Reserved.