Connect with us

ਪੰਜਾਬ ਨਿਊਜ਼

ਸਾਂਝਾ ਮੁਲਾਜ਼ਮ ਫਰੰਟ ਨੇ ਪੰਜਾਬ ਭਰ ‘ਚ ਬਜਟ ਦੀਆਂ ਕਾਪੀਆਂ ਸਾੜੀਆਂ

Published

on

The Joint Employees Front burnt copies of the budget across Punjab

ਲੁਧਿਆਣਾ : ਸਾਂਝਾ ਮੁਲਾਜ਼ਮ ਫਰੰਟ ਪੰਜਾਬ ਵਲੋਂ ਪੂਰੇ ਪੰਜਾਬ ‘ਚ ਸਰਕਾਰ ਵਲੋਂ ਜਾਰੀ ਕੀਤੇ ਬਜਟ ਦੀਆਂ ਕਾਪੀਆਂ ਸਾੜਨ ਦੇ ਐਕਸ਼ਨ ਦੀ ਲੜੀ ਤਹਿਤ ਸਮੁੱਚੇ ਸੂਬੇ ‘ਚ ਰੋਸ ਪ੍ਰਦਰਸ਼ਨ ਕੀਤੇ ਗਏ | ਸੂਬੇ ਦੇ ਹੋਰਨਾਂ ਜ਼ਿਲਿ੍ਆਂ ਦੀ ਤਰ੍ਹਾਂ ਲੁਧਿਆਣਾ ਸਥਿਤ ਸਾਂਝਾ ਮੁਲਾਜ਼ਮ ਫਰੰਟ ਦੇ ਸੂਬਾਈ ਆਗੂ ਤੇ ਪੀ. ਡਬਲਿਊ. ਡੀ. ਐਸੋਸੀਏਸ਼ਨ ਦੇ ਪ੍ਰਧਾਨ ਅਮਿਤ ਅਰੋੜਾ ਦੀ ਅਗਵਾਈ ਹੇਠ ਬਜਟ ਦੀਆਂ ਕਾਪੀਆਂ ਸਾੜੀਆਂ ਗਈਆਂ।

ਇਸ ਮੌਕੇ ਜਥੇਬੰਦੀ ਦੇ ਵੱਖ-ਵੱਖ ਸੂਬਾਈ ਆਗੂਆਂ ਨੇ ਸੰਬੋਧਨ ਕਰਦਿਆਂ ਕਿ ਆਮ ਆਦਮੀ ਪਾਰਟੀ ਵਲੋਂ ਚੋਣਾਂ ਤੋਂ ਪਹਿਲਾਂ ਹਰ ਇਕ ਮੰਚ ਤੋਂ ਕਿਹਾ ਜਾਂਦਾ ਰਿਹਾ ਕਿ ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ‘ਤੇ ਪਹਿਲ ਦੇ ਆਧਾਰ ‘ਤੇ ਮੁਲਾਜ਼ਮਾਂ ਦੀਆਂ ਸਾਰੀਆਂ ਮੰਗਾਂ ਨੂੰ ਪੂਰਾ ਕੀਤਾ ਜਾਵੇਗਾ।

ਸਰਕਾਰ ਦੇ ਤਿੰਨ ਮਹੀਨੇ ਦਾ ਸਮਾਂ ਪੂਰਾ ਹੋਣ ਉਪਰੰਤ ਪੇਸ਼ ਕੀਤੇ ਗਏ ਪਹਿਲੇ ਬਜਟ ‘ਚ ਹੀ ਮੁਲਾਜ਼ਮਾਂ ਦੀਆਂ ਸਾਰੀਆਂ ਮੰਗਾਂ ਨੂੰ ਦਰਕਿਨਾਰ ਕਰਦੇ ਹੋਏ ਬਹਿਸ ਕਰਵਾਉਂਦੇ ਹੋਏ ਵਿਚਾਰਿਆ ਵੀ ਨਹੀਂ ਗਿਆ ਤੇ ਨਾ ਹੀ ਮੁਲਾਜ਼ਮਾਂ ਲਈ ਇਕ ਰੁਪਇਆ ਵੀ ਰੱਖਿਆ ਗਿਆ, ਜਦ ਕਿ ਪੰਜਾਬ ਨੂੰ ਦਿੱਲੀ ਮਾਡਲ ਬਣਾਉਣ ਲਈ ਸਰਕਾਰੀ ਮੁਲਾਜ਼ਮਾਂ ਤੋਂ ਹੀ ਸਭ ਤੋਂ ਜ਼ਿਆਦਾ ਕੰਮ ਲਿਆ ਜਾ ਰਿਹਾ ਹੈ।

Facebook Comments

Trending