Connect with us

ਪੰਜਾਬ ਨਿਊਜ਼

ਅੱਜ ਤੋਂ ਪੰਜਾਬ ’ਚ ਆਨਲਾਈਨ ਮਿਲਣਗੇ ਈ-ਅਸ਼ਟਾਮ

Published

on

E-Ashtam will be available online in Punjab from today

ਲੁਧਿਆਣਾ : ਪੰਜਾਬ ਸਰਕਾਰ ਵੱਲੋਂ ਅਸ਼ਟਾਮ ਪੇਪਰਾਂ ਦੀ ਵਿਕਰੀ ਨੂੰ ਆਨਲਾਈਨ ਕੀਤੇ ਜਾਣ ਦੇ ਨੋਟੀਫ਼ਿਕੇਸ਼ਨ ਮਗਰੋਂ ਅੱਜ 1 ਅਗਸਤ ਨੂੰ ਪੂਰੇ ਸੂਬੇ ਅੰਦਰ 50 ਰੁਪਏ ਦੇ ਅਸ਼ਟਾਮ ਤੋਂ ਲੈ ਕੇ ਸਾਰੇ ਅਸ਼ਟਾਮ ਆਨਲਾਈਨ ਈ-ਅਸ਼ਟਾਮ ਮਿਲਣੇ ਸ਼ੁਰੂ ਹੋ ਜਾਣਗੇ। ਸੂਬਾ ਸਰਕਾਰ ਵੱਲੋਂ ਕਾਗਜ਼ੀ ਅਸ਼ਟਾਮ ਵੇਚਣ ਦੀ ਮਿਤੀ ਅੱਗੇ ਨਾ ਕਰਨ ਕਰਕੇ ਸੂਬੇ ਦੇ ਸੈਂਕੜੇ ਅਸ਼ਟਾਮ ਫਰੋਸ਼ਾਂ ‘ਚ ਸਰਕਾਰ ਖਿਲਾਫ਼ ਰੋਸ ਦੀ ਲਹਿਰ ਪਾਈ ਜਾ ਰਹੀ ਹੈ।

ਅਸ਼ਟਾਮ ਫਰੋਸ਼ਾਂ ਅਨੁਸਾਰ ਬੇਸ਼ੱਕ ਸਰਕਾਰ ਨੇ ਤਾਂ ਇਹ ਕਹਿ ਕੇ ਸੂਬੇ ਦੇ ਲੋਕਾਂ ਅੱਗੇ ਸਫ਼ਾਈ ਦੇ ਦਿੱਤੀ ਹੈ ਕਿ ਹੁਣ ਕਾਗਜ਼ੀ ਕਾਰਵਾਈ ਪੂਰੀ ਤਰ੍ਹਾਂ ਖ਼ਤਮ ਕਰ ਕੇ ਮਾਲ ਵਿਭਾਗ ਦਾ ਅਸ਼ਟਾਮ ਵਿਭਾਗ ਆਨਲਾਈਨ ਹੋ ਗਿਆ ਹੈ ਪਰ ਈ-ਅਸ਼ਟਾਮ ਮੁਹੱਈਆ ਕਰਨ ਵਾਲੀ ਕੰਪਨੀ ਸਟਾਕ ਹੋਲਡਿੰਗ ਕਾਰਪੋਰਸ਼ਨ ਆਫ਼ ਇੰਡੀਆ ਅਨੁਸਾਰ 50 ਰੁਪਏ ਦਾ ਅਸ਼ਟਾਮ ਵੇਚਣ ਲਈ ਵੀ ਇਕ ਫ਼ਾਰਮ ਭਰਨਾ ਪੈਣਾ ਹੈ ਅਤੇ ਨਾਲ ਹੀ ਇਸ ਦੀ ਰਜਿਸਟਰ ’ਤੇ ਐਂਟਰੀ ਕਰਨ ਕਰ ਕੇ ਉਨ੍ਹਾਂ ’ਤੇ ਭਾਰ ਦੁੱਗਣਾ ਹੋ ਗਿਆ ਹੈ।

Facebook Comments

Trending