Connect with us

ਪੰਜਾਬ ਨਿਊਜ਼

ਪੰਜਾਬ ‘ਚ ਪੈਣ ਲੱਗੀ ਕਹਿਰ ਦੀ ਗਰਮੀ, ਪਾਰਾ 41 ਡਿਗਰੀ ਤੋਂ ਪਾਰ, ਸੜਕਾਂ ‘ਤੇ ਛਾਈ ਸੁੰਨ

Published

on

The heat of fury started falling in Punjab, mercury crossed 41 degrees, the roads were covered with sun

ਲੁਧਿਆਣਾ : ਪੰਜਾਬ ‘ਚ ਗਰਮੀ ਨੇ ਲੋਕਾਂ ਦਾ ਬੁਰਾ ਹਾਲ ਕਰ ਦਿੱਤਾ ਹੈ। ਬੀਤੇ ਦਿਨ ਤਾਪਮਾਨ ’ਚ ਭਾਵੇਂ ਮਾਮੂਲੀ ਗਿਰਾਵਟ ਦਰਜ ਕੀਤੀ ਗਈ ਹੈ ਪਰ ਗਰਮੀ ਨੇ ਆਪਣਾ ਜ਼ੋਰ ਦਿਖਾਇਆ। ਪੰਜਾਬ ਦੇ ਕੁੱਝ ਇਲਾਕਿਆਂ ’ਚ ਮੱਧਮ ਹਵਾਵਾਂ ਚੱਲੀਆਂ ਪਰ ਬਾਵਜੂਦ ਇਸ ਦੇ ਤਾਪਮਾਨ ਆਮ ਨਾਲੋਂ 4.4 ਡਿਗਰੀ ਸੈਲਸੀਅਸ ਵੱਧ ਦਰਜ ਕੀਤਾ ਗਿਆ।

ਬੀਤੇ ਦਿਨ ਮਾਝਾ, ਪੱਛਮੀ ਮਾਲਵਾ ਅਤੇ ਪੂਰਬੀ ਮਾਲਵਾ ’ਚ ਗਰਮੀ ਦੀ ਲਹਿਰ (ਹੀਟ ਵੇਵ) ਚੱਲੀ। ਪੰਜਾਬ ਦੇ 9 ਜ਼ਿਲ੍ਹਿਆਂ ਦਾ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਵੱਧ ਦਰਜ ਕੀਤਾ ਗਿਆ। ਆਉਣ ਵਾਲੇ ਦਿਨਾਂ ’ਚ ਸੂਬੇ ਅੰਦਰ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਗਰਮੀ ਦੇ ਕਹਿਰ ਕਾਰਨ ਸੜਕਾਂ ਅਤੇ ਬਾਜ਼ਾਰਾਂ ‘ਚ ਦੁਪਹਿਰ ਦੇ ਵੇਲੇ ਸੁੰਨ ਛਾ ਜਾਂਦੀ ਹੈ।

ਮਹਾਨਗਰ ’ਚ ਗਰਮੀ ਦੇ ਲਗਾਤਾਰ ਵਧਦੇ ਕਹਿਰ ਕਾਰਨ ਹੋਲਸੇਲ ਸਬਜ਼ੀ ਮੰਡੀ ’ਚ ਗਾਹਕਾਂ ਦੇ ਨਾਮਾਤਰ ਆਉਣ ਕਾਰਨ ਸੰਨਾਟਾ ਪਸਰਣ ਲੱਗਾ ਹੈ। ਸਰਦੀਆਂ ਦੇ ਦਿਨਾਂ ’ਚ ਖ਼ਰੀਦਦਾਰਾਂ ਦੀ ਚਹਿਲ-ਪਹਿਲ ਨਾਲ ਗੁਲਜ਼ਾਰ ਰਹਿਣ ਵਾਲੀ ਸਬਜ਼ੀ ਮੰਡੀ ਹੁਣ ਦੁਪਹਿਰ ਸਮੇਂ ਪੂਰੀ ਤਰ੍ਹਾਂ ਨਾਲ ਵੀਰਾਨ ਪੈਣ ਲੱਗੀ ਹੈ। ਇਸ ਤਰ੍ਹਾਂ ਜਿੱਥੇ ਹੋਲਸੇਲ ਸਬਜ਼ੀ ਮੰਡੀ ’ਚ ਸਵੇਰੇ 9 ਵਜੇ ਤੋਂ ਬਾਅਦ ਕੰਮ-ਕਾਜ਼ ਦੀ ਗਤੀ ਰੁਕ ਜਾਂਦੀ ਹੈ, ਉੱਥੇ ਰਿਟੇਲ ਮੰਡੀ ’ਚ ਦੁਪਹਿਰ 12 ਵਜੇ ਤੋਂ ਬਾਅਦ ਖ਼ਰੀਦਦਾਰ ਲੱਭਣ ’ਤੇ ਵੀ ਨਹੀਂ ਮਿਲ ਰਿਹਾ।

Facebook Comments

Trending