ਡੇਰਾ ਜਗਮਾਲਵਾਲੀ ਨੂੰ ਨਵਾਂ ਡੇਰਾ ਮੁਖੀ ਮਿਲ ਗਿਆ ਹੈ। ਬਾਬਾ ਬਰਿੰਦਰ ਢਿੱਲੋਂ ਦੀ ਦਸਤਾਰਬੰਦੀ ਅੱਜ ਡੇਰਾ ਜਗਮਾਲ ਵਾਲੀ ਵਿਖੇ ਕੀਤੀ ਗਈ। ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਦਸਤਾਰ ਸਜਾਉਣ ਦੀ ਰਸਮ ਡੇਰਾ ਬਿਆਸ ਤੋਂ ਬਾਬਾ ਗੁਰਿੰਦਰ ਸਿੰਘ ਅਤੇ ਬਾਬਾ ਜਸਦੀਪ ਸਿੰਘ ਗਿੱਲ ਨੇ ਨਿਭਾਈ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਹੈਲੀਕਾਪਟਰ ਰਾਹੀਂ ਡੇਰਾ ਜਗਮਾਲ ਪਹੁੰਚੇ ਸਨ। ਇਸ ਮੌਕੇ ਸੰਤ ਬਲਜੀਤ ਸਿੰਘ ਦਾਦੂਵਾਲ ਵੀ ਇਕੱਠੇ ਨਜ਼ਰ ਆਏ।
ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ਵਿੱਚ ਪੰਜਾਬ ਵਿੱਚ ਹੀ ਨਹੀਂ ਸਗੋਂ ਦੇਸ਼-ਵਿਦੇਸ਼ ਵਿੱਚ ਪ੍ਰਸਿੱਧ ਰਾਧਾ ਸੁਆਮੀ ਸਤਿਸੰਗ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਆਪਣੇ ਉੱਤਰਾਧਿਕਾਰੀ ਦਾ ਐਲਾਨ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਉਨ੍ਹਾਂ ਨੇ 45 ਸਾਲਾ ਜਸਦੀਪ ਸਿੰਘ ਗਿੱਲ ਨੂੰ ਆਪਣਾ ਵਾਰਿਸ ਥਾਪਿਆ ਹੈ ਅਤੇ ਸੰਗਤਾਂ ਦੇ ਨਾਮ ਕਰਨ ਦਾ ਅਧਿਕਾਰ ਵੀ ਦਿੱਤਾ ਹੈ।