Connect with us

ਪੰਜਾਬੀ

ਰਾਮਗੜ੍ਹੀਆ ਗਰਲਜ਼ ਕਾਲਜ ‘ਚ ਨਵੇਂ ਵਿਦਿਅਕ ਵਰ੍ਹੇ ਦੀ ਪਹਿਲੀ ਅਸੈਂਬਲੀ ਦਾ ਆਯੋਜਨ

Published

on

The first assembly of the new academic year was held at Ramgarhia Girls College

ਲੁਧਿਆਣਾ : ਰਾਮਗੜ੍ਹੀਆ ਗਰਲਜ਼ ਕਾਲਜ ਵਿਖੇ ਨਵੇਂ ਵਿਦਿਅਕ ਵਰ੍ਹੇ ਦੀ ਪਹਿਲੀ ਅਸੈਂਬਲੀ ਦਾ ਆਯੋਜਨ ਕੀਤਾ ਗਿਆ ਜਿਸ ਦਾ ਅਰੰਭ ਸੰਗੀਤ ਵਿਭਾਗ ਦੀਆਂ ਵਿਦਿਆਰਥਣਾਂ ਵੱਲੋਂ ਸ਼ਬਦ ਗਾਇਨ ਨਾਲ ਕੀਤਾ ਗਿਆ । ਅਸੈਬਲੀ ਵਿੱਚ ਕਾਲਜ ਦੇ ਸਾਰੇ ਸਟਾਫ਼ ਮੈਬਰਜ਼ ਦੀ ਵਿਦਿਆਰਥਣਾਂ ਨਾਲ ਜਾਣ ਪਛਾਣ ਕਰਵਾਈ ਗਈ ਤੇ ਨਾਲ ਹੀ ਕਾਲਜ ਦੀ ਸੈਂਟਰ ਸਟੂਡੈਂਟ ਐਸੋਸੀਏਸ਼ਨ ਦਾ ਸੰਗਠਨ ਕੀਤਾ ਗਿਆ।

????????????????????????????????????

ਇਸ ਮੌਕੇ ਬੀ .ਕਾਮ.ਭਾਗ ਤੀਜਾ ਦੀ ਵਿਦਿਆਰਥਣ ਸੁਧਾ ਪਾਲ ਨੂੰ ਕਾਲਜ ਦੀ ਹੈੱਡ ਗਰਲ, ਬੀ.ਏ ਭਾਗ ਤੀਜਾ ਦੀ ਵਿਦਿਆਰਥਣ ਅਰਸ਼ਦੀਪ ਨੂੰ ਡਿਪਟੀ ਹੈੱਡ ਗਰਲ, ਪ੍ਰਿਆ ਸ਼ਰਮਾ ਪੀ. ਜੀ. ਡੀ. ਸੀ.ਏ. ਨੂੰ ਸਪੋਰਟਸ ਪ੍ਰੈਜ਼ੀਡੈਂਟ , ਹਰਮਨ ਕੌਰ ਨੂੰ ਬੀ ਏ ਭਾਗ ਤੀਜਾ ਦੀ ਸਪੋਰਟਸ ਸੈਕਟਰੀ ਅਤੇ ਬੀ ਏ ਭਾਗ ਤੀਜਾ ਦੀ ਜੋਤੀ ਕੁਮਾਰੀ ਨੂੰ ਸਪੋਰਟਸ ਜੁਆਇੰਟ ਸੈਕਟਰੀ ਘੋਸ਼ਿਤ ਕੀਤਾ ਗਿਆ।

????????????????????????????????????

ਕਾਲਜ ਪ੍ਰਿੰ: ਡਾ: ਰਾਜੇਸ਼ਵਰਪਾਲ ਕੌਰ ਨੇ ਸਾਰੀ ਸੈਂਟਰ ਸਟੂਡੈਂਟ ਐਸੋਸੀਏਸ਼ਨ ਨੂੰ ਵਧਾਈ ਦਿੱਤੀ ਅਤੇ ਆਉਣ ਵਾਲੇ ਸਮੇਂ ਲਈ ਸ਼ੁਭਕਾਮਨਾਵਾਂ ਦਿੰਦਿਆਂ ਹੋਇਆਂ ਕਿਹਾ ਕਿ,”ਪਿਛਲੇ ਸਾਲਾਂ ਦੇ ਵਾਂਗ ਅਸੀਂ ਆਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਵੀ ਸਾਡਾ ਕਾਲਜ ਉੱਨਤੀ ਦੇ ਸਿਖਰਾਂ ਨੂੰ ਛੂਹੇ। ਤੁਸੀਂ ਆਪਣੀ ਮਿਹਨਤ ਅਤੇ ਲਗਨ ਨਾਲ ਆਪਣੇ ਕਾਲਜ ਅਤੇ ਆਪਣੇ ਮਾਂ ਬਾਪ ਦਾ ਨਾਮ ਰੋਸ਼ਨ ਕਰੋ।”

ਇਸ ਦੇ ਨਾਲ ਹੀ ਸੀ. ਐੱਸ.ਏ. ਇੰਚਾਰਜ ਪ੍ਰੋ: ਤਜਿੰਦਰ ਕੌਰ ਅਤੇ ਡਾ: ਅਜੀਤ ਕੌਰ ਨੂੰ ਵਧੀਆ ਟੀਮ ਤਿਆਰ ਕਰਨ ਲਈ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ। ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ ਦੇ ਪ੍ਰਧਾਨ ਸਰਦਾਰ ਰਣਜੋਧ ਸਿੰਘ ਜੀ ਨੇ ਵੀ ਸਕਾਰਾਤਮਕ ਸੋਚ ਰੱਖਦੇ ਹੋਏ ਜੀਵਨ ਵਿਚ ਅੱਗੇ ਵਧਣ ਦਾ ਸੰਦੇਸ਼ ਦਿੱਤਾ।

Facebook Comments

Trending