ਅਪਰਾਧ
ਪਰਿਵਾਰ ਗਿਆ ਛੁੱਟੀਆਂ ਮਨਾਉਣ, ਪਿੱਛੋਂ ਚੋਰ ਨੇ ਕੋਠੀ ‘ਤੇ ਕੀਤਾ ਹੱਥ ਸਾਫ਼
Published
3 years agoon

ਲੁਧਿਆਣਾ : ਛੁੱਟੀਆਂ ਵਿੱਚ ਘੁੰਮਣ ਹਿਮਾਚਲ ਪ੍ਰਦੇਸ਼ ਗਏ ਪਰਿਵਾਰ ਦੀ ਗ਼ੈਰਹਾਜ਼ਰੀ ਵਿੱਚ ਘਰ ਦੇ ਨੌਕਰ ਨੇ ਹੀ ਤਾਲੇ ਤੋੜ ਕੇ ਕੀਮਤੀ ਸਾਮਾਨ ਚੋਰੀ ਕਰ ਲਿਆ। ਉਕਤ ਮਾਮਲੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਥਾਣਾ ਡਿਵੀਜ਼ਨ ਨੰਬਰ ਸੱਤ ਦੀ ਪੁਲਿਸ ਨੇ ਘਰ ਦੇ ਮਾਲਕ ਚੰਡੀਗਡ਼੍ਹ ਰੋਡ ਵਾਸੀ ਪਰਮਿੰਦਰ ਸਿੰਘ ਬਾਜਵਾ ਦੇ ਬਿਆਨ ਉਪਰ ਉਨ੍ਹਾਂ ਦੇ ਘਰੇਲੂ ਨੌਕਰ ਬਹਾਦਰ ਪ੍ਰਕਾਸ਼ ਜੇਤਲੀ ਅਤੇ ਵਾਰਦਾਤ ਵਿਚ ਉਸਦਾ ਸਾਥ ਦੇਣ ਵਾਲੇ ਦੋ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਪਰਚਾ ਦਰਜ ਕਰਕੇ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।
ਸਥਾਨਕ ਐਮਆਈਜੀ ਫਲੈਟ ਚੰਡੀਗੜ੍ਹ ਰੋਡ ਦੇ ਰਹਿਣ ਵਾਲੇ ਪਰਮਿੰਦਰ ਸਿੰਘ ਬਾਜਵਾ ਮੁਤਾਬਕ 18 ਜੂਨ ਨੂੰ ਉਹ ਪਰਿਵਾਰ ਸਮੇਤ ਘੁੰਮਣ ਲਈ ਹਿਮਾਚਲ ਪ੍ਰਦੇਸ਼ ਚਲਾ ਗਿਆ। ਤਿੰਨ ਦਿਨ ਬਾਅਦ 20 ਜੂਨ ਨੂੰ ਮੁਦਈ ਦੇ ਦੋਸਤ ਦੇ ਲੜਕੇ ਹਾਕੂ ਅਲੀ ਨੇ ਮੁਦਈ ਨੂੰ ਫੋਨ ਕਰ ਕੇ ਘਰ ਦੇ ਤਾਲੇ ਟੁੱਟੇ ਹੋਣ ਦੀ ਜਾਣਕਾਰੀ ਦਿੱਤੀ। ਉਕਤ ਜਾਣਕਾਰੀ ਮਿਲਣ ਤੇ ਮੁਦਈ ਲੁਧਿਆਣਾ ਪੁੱਜਾ ਅਤੇ ਘਰ ਆ ਕੇ ਹਾਲਾਤ ਵੇਖਣ ਤੇ ਉਸ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ।
ਮੁਦਈ ਮੁਤਾਬਕ ਉਸ ਦੇ ਘਰ ਦੇ ਕਮਰਿਆਂ ਵਿਚ ਦਾਖਲ ਹੋਣ ਲਈ ਲੱਗੇ ਕੈਂਚੀ ਗੇਟ ਦਾ ਤਾਲਾ ਟੁੱਟਾ ਹੋਇਆ ਸੀ। ਇਸ ਤੋਂ ਇਲਾਵਾ ਕਮਰੇ ਅੰਦਰ ਪਈਆਂ ਅਲਮਾਰੀਆਂ ਦੇ ਲਾਕਰ ਵੀ ਟੁੱਟੇ ਹੋਏ ਸਨ। ਪੜਤਾਲ ਕਰਨ ਤੇ ਪਤਾ ਲੱਗਾ ਕਿ ਅਲਮਾਰੀ ਵਿਚ ਰੱਖੇ ਅੇੈਪਲ ਦੇ ਮੋਬਾਈਲ ਫੋਨ ਤੋਂ ਇਲਾਵਾ ਇਕ ਆਈਪੈਡ ਅਤੇ ਹੋਰ ਕਈ ਜ਼ਰੂਰੀ ਦਸਤਾਵੇਜ਼ ਗਾਇਬ ਸਨ। ਮੁਦਈ ਮੁਤਾਬਕ ਉਸ ਨੇ ਆਪਣੇ ਘਰ ਵਿਚ ਹੀ ਦਫਤਰ ਬਣਾਇਆ ਹੋਇਆ ਹੈ ਅਤੇ ਦਫ਼ਤਰ ਵਿੱਚੋਂ ਵੀ ਕੁਝ ਜ਼ਰੂਰੀ ਦਸਤਾਵੇਜ਼ ਅਤੇ ਸਾਮਾਨ ਗਾਇਬ ਸੀ।
You may like
-
ਲੁਧਿਆਣਾ ਪੁਲਿਸ ਦਾ ਵੱਡਾ ਐਲਾਨ, ਦਿੱਤਾ ਜਾਵੇਗਾ 5 ਲੱਖ ਦਾ ਇਨਾਮ, ਜਾਣੋ ਕਿਉਂ…
-
ਲੁਧਿਆਣਾ ਪੁਲਿਸ ਦੀ ਨ. ਸ਼ਾ ਤ/ਸਕਰਾਂ ਖਿਲਾਫ ਕਾਰਵਾਈ, ਹੈ/ਰੋਇਨ ਸਮੇਤ 2 ਗ੍ਰਿਫਤਾਰ
-
Breaking: ਲੁਧਿਆਣਾ ਪੁਲਿਸ ਨੇ ਸ਼ਹਿਰ ਦੇ ਐਂਟਰੀ ਪੁਆਇੰਟ ਕੀਤੇ ਸੀਲ, ਇਲਾਕੇ ਬਣੇ ਛਾਉਣੀਆਂ ਵਿੱਚ
-
ਪੁਲਿਸ ਦੇ ਅੜਿਕੇ ਆਏ ਭਰਾ-ਭੈਣ , ਲੋਕਾਂ ਨਾਲ ਕਰਦੇ ਸਨ ਠੱਗੀ
-
ਲੁਧਿਆਣਾ ਪੁਲਿਸ ਪ੍ਰਸ਼ਾਸਨ ‘ਚ ਵੱਡਾ ਫੇਰਬਦਲ, SHO ਦਾ ਤਬਾਦਲਾ, ਪੜ੍ਹੋ ਸੂਚੀ
-
ਗੋਦਾਮ ‘ਚ ਭਾਰੀ ਮਾਤਰਾ ‘ਚ ਸਟੋਰ ਕੀਤੇ ਗਏ ਪਟਾਕੇ ਬਰਾਮਦ