Connect with us

ਪੰਜਾਬੀ

ਅਕਾਲੀ ਦਲ ਤੇ ਬਸਪਾ ਦੀ ਸਰਕਾਰ ਬਣਨ ‘ਤੇ ਸਮੁੱਚੇ ਖੰਨਾ ਹਲਕੇ ਦਾ ਵਿਕਾਸ ਕੀਤਾ ਜਾਵੇਗਾ : ਯਾਦੂ

Published

on

The entire Khanna constituency will be developed with the formation of Akali Dal and BSP government: Yadu

ਖੰਨਾ / ਲੁਧਿਆਣਾ : ਸ਼ੋ੍ਮਣੀ ਅਕਾਲੀ ਦਲ ਦੇ ਖੰਨਾ ਤੋਂ ਉਮੀਦਵਾਰ ਜਸਦੀਪ ਕੌਰ ਯਾਦੂ ਵੱਲੋਂ ਮਾਡਲ ਟਾਊਨ ਵਾਰਡ ਨੰਬਰ 2 ਵਿਖੇ ਆਗੂ ਰਾਮ ਦੇ ਗ੍ਰਹਿ ਵਿਖੇ ਵਰਕਰਾਂ ਨਾਲ ਬੈਠਕ ਕੀਤੀ ਗਈ। ਜਿਸ ‘ਚ ਲੋਕਾਂ ਨਾਲ ਵਾਰਡ ਦੀਆਂ ਸਮੱਸਿਆਵਾਂ ‘ਤੇ ਵਿਚਾਰਾਂ ਕੀਤੀਆਂ ਗਈਆਂ।

ਲੋਕਾਂ ਨੇ ਜਸਦੀਪ ਕੌਰ ਨੂੰ ਦੱਸਿਆ ਕਿ ਉਨਾਂ ਦੇ ਘਰਾਂ ਦੇ ਨੇੜੇ ਗੰਦਗੀ ਦਾ ਬਹੁਤ ਮਾੜਾ ਹਾਲ ਹੈ। ਇਸ ਵੱਲ ਹੁਣ ਤੱਕ ਕਿਸੇ ਨੇ ਧਿਆਨ ਨਹੀਂ ਦਿੱਤਾ। ਜਿਸ ਕਰਕੇ ਲੋਕਾਂ ਨੂੰ ਗੰਦਗੀ ਨਾਲ ਪੈਦਾ ਹੋਣ ਵਾਲੀਆਂ ਸਮੱਸਿਆਵਾਂ ਤੇ ਬਿਮਾਰੀਆਂ ਨਾਲ ਜੂਝਣਾ ਪੈ ਰਿਹਾ ਹੈ। ਜਸਦੀਪ ਕੌਰ ਨੇ ਕਿਹਾ ਕਿ ਕਾਂਗਰਸ ਪਾਰਟੀ ਦਾ ਲੰਮਾਂ ਸਮਾਂ ਸ਼ਹਿਰ ਦੀ ਸੱਤਾ ‘ਤੇ ਕਬਜ਼ਾ ਰਿਹਾ। ਕਾਂਗਰਸੀ ਨੇ ਸੱਤਾ ਦਾ ਸੁੱਖ ਹੀ ਭੋਗਿਆ ਹੈ। ਸ਼ਹਿਰ ਦੇ ਵਿਕਾਸ ਲਈ ਕੁਝ ਨਹੀਂ ਕੀਤਾ।

ਅੱਜ ਸ਼ਹਿਰ ਦੇ ਜਿਆਦਾਤਰ ਵਾਰਡ ਗੰਦਗੀ, ਗੰਦੇ ਪਾਣੀ ਦੀ ਨਿਕਾਸੀ, ਖ਼ਸਤਾ ਨਾਲ ਗਲ਼ੀਆਂ ਨਾਲੀਆਂ, ਸੀਵਰੇਜ ਦੀ ਸਮੱਸਿਆ ਤੇ ਹੋਰ ਸਮੱਸਿਅਵਾਂ ਨਾਲ ਿਘਰੇ ਹੋਏ ਹਨ। ਉਨਾਂ ਕਿਹਾ ਕਿ ਸੂਬੇ ‘ਚ ਅਕਾਲੀ ਦਲ ਤੇ ਬਸਪਾ ਦੀ ਸਰਕਾਰ ਬਣਨ ‘ਤੇ ਸਮੁੱਚੇ ਖੰਨਾ ਹਲਕੇ ਦਾ ਵਿਕਾਸ ਕੀਤਾ ਜਾਵੇਗਾ।

Facebook Comments

Trending