ਖੰਨਾ : ਹਲਕਾ ਖੰਨਾ ਤੋਂ ਅਕਾਲੀ-ਬਸਪਾ ਉਮੀਦਵਾਰ ਜਸਦੀਪ ਕੌਰ ਯਾਦੂ ਵਲੋਂ ਮਲੇਰਕੋਟਲਾ ਰੋਡ ‘ਤੇ ਚੋਣ ਸਰਗਰਮੀਆਂ ਤੇਜ਼ ਕੀਤੀਆਂ ਗਈਆਂ ਤੇ ਦੁਕਾਨਦਾਰਾਂ ਨੂੰ ਵੋਟਾਂ ‘ਚ ਸਾਥ ਦੇਣ ਦੀ ਅਪੀਲ ਕੀਤੀ ਉਨ੍ਹਾਂ ਦੇ ਪਤੀ ਯਾਦਵਿੰਦਰ ਸਿੰਘ ਯਾਦੂ ਮੈਂਬਰ ਵਰਕਿੰਗ ਕਮੇਟੀ ਸ਼ੋ੍ਮਣੀ ਅਕਾਲੀ ਦਲ ਵਲੋਂ ਵੀ ਜਸਦੀਪ ਕੌਰ ਨੂੰ ਜਿਤਾਉਣ ਦੀ ਅਪੀਲ ਕਰਦਿਆਂ ਇਕੱਲੀ-ਇਕੱਲੀ ਦੁਕਾਨ ‘ਤੇ ਜਾ ਕੇ ਵੋਟਾਂ ਮੰਗੀਆਂ ਗਈਆਂ।
ਇਸ ਮੌਕੇ ਯਾਦੂ ਨੇ ਕਿਹਾ ਕਿ ਅਕਾਲੀ ਸਰਕਾਰ ਆਉਣ ‘ਤੇ ਸਮੂਹ ਦੁਕਾਨਦਾਰਾਂ ਨੂੰ 10 ਲੱਖ ਰੁਪਏ ਤੱਕ ਦੇ ਪਰਿਵਾਰਕ ਬੀਮੇ, ਇਕ ਮੁਸ਼ਤ ਚਾਰਜ ਨਾਲ 25 ਲੱਖ ਰੁਪਏ ਤੱਕ ਦੇ ਲੈਣ ਦੇਣ ਦਾ ਲੇਖਾ ਜੋਖਾ ਰੱਖਣ ਤੋਂ ਮੁਕਤੀ, ਬੈਂਕ ਵਿਆਜ ਦਾ 5 ਫ਼ੀਸਦੀ ਸਰਕਾਰ ਦੇਵੇਗੀ, ਸਸਤੀ ਬਿਜਲੀ ਤੇ ਪੈਨਸ਼ਨ ਸਕੀਮ ਵਰਗੀਆਂ ਵਧੀਆ ਸਹੂਲਤਾਂ ਦਿੱਤੀਆਂ ਜਾਣਗੀਆਂ।
ਉਨ੍ਹਾਂ ਆਮ ਆਦਮੀ ਪਾਰਟੀ ਨੂੰ ਵੀ ਕਰੜੇ ਹੱਥੀਂ ਲੈਂਦੇ ਹੋਏ ਕਿਹਾ ਕਿ ਇਹ ਮੌਕਾਪ੍ਰਸਤ ਪਾਰਟੀ ਜਿਸ ਦਾ ਮੁੱਖ ਮੰਤਵ ਸੱਤਾ ਹਾਸਿਲ ਕਰਦੇ ਹੋਏ ਆਪਣੇ ਨਿੱਜੀ ਹਿਤਾਂ ਦੀ ਪੂਰਤੀ ਕਰਨਾ ਅਤੇ ਪੈਸੇ ਕਮਾਉਣਾ ਹੈ। ਬੀਬੀ ਯਾਦੂ ਨੇ ਕਿਹਾ ਕਿ ਹੁਣ ਉਹ ਦਿਨ ਦੂਰ ਨਹੀਂ ਹੈ ਜਦੋਂ ਅਕਾਲੀ-ਬਸਪਾ ਗੱਠਜੋੜ ਬਹੁਮਤ ਹਾਸਿਲ ਕਰਦੇ ਹੋਏ ਪੰਜਾਬ ਵਿਚ ਆਪਣੀ ਸਰਕਾਰ ਬਣਾਏਗਾ।
ਉਨ੍ਹਾਂ ਕਿਹਾ ਕਿ ਸਰਕਾਰ ਬਣਨ ਤੇ ਪੂਰੇ ਖੰਨਾ ਹਲਕੇ ਨੂੰ ਖ਼ੁਸ਼ਹਾਲ ਹਲਕਾ ਬਣਾਇਆ ਜਾਵੇਗਾ | ਇਸ ਮੌਕੇ ਸਮੂਹ ਦੁਕਾਨਦਾਰ ਭਾਈਚਾਰੇ ਨੇ ਯਾਦੂ ਦੀ ਹਮਾਇਤ ਦਾ ਐਲਾਨ ਕਰਦੇ ਹੋਏ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ।