ਪੰਜਾਬੀ

ਹਲਕਾ ਸਾਹਨੇਵਾਲ ਤੋਂ ਅਕਾਲੀ ਉਮੀਦਵਾਰ ਢਿੱਲੋਂ ਦੀ ਚੋਣ ਮੁਹਿੰਮ ਪ੍ਰੀਵਾਰ ਨੇ ਸੰਭਾਲੀ

Published

on

ਲੁਧਿਆਣਾ :   ਵਿਧਾਨ ਸਭਾ ਹਲਕਾ ਸਾਹਨੇਵਾਲ ਤੋਂ ਅਕਾਲੀ-ਬਸਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਸ਼ਰਨਜੀਤ ਸਿੰਘ ਢਿੱਲੋਂ ਦੀ ਚੋਣ ਮੁਹਿੰਮ ਦਿਨੋ-ਦਿਨ ਭਖਣੀ ਸ਼ੁਰੂ ਹੋ ਚੁੱਕੀ ਹੈ। ਢਿਲੋਂ ਪਿੰਡ-ਪਿੰਡ ਵੋਟਰਾਂ ਨਾਲ ਰਾਬਤਾ ਕਾਇਮ ਕਰਨ ਵਿਚ ਲੱਗੇ ਹੋਏ ਹਨ।

ਇਸ ਹਲਕੇ ਅਧੀਨ ਆਉਂਦੇ ਨਗਰ ਨਿਗਮ ਦੇ ਵਾਰਡਾਂ ਦੀ ਵਾਗਡੋਰ ਉਨ੍ਹਾਂ ਦੇ ਪੁੱਤਰ ਸਿਮਰਨਜੀਤ ਸਿੰਘ ਢਿੱਲੋਂ ਸੰਭਾਲਦੇ ਨਜ਼ਰ ਆ ਰਹੇ ਸਨ ਤੇ ਪੂਰੇ ਸਰਗਰਮ ਦਿਖਾਈ ਦੇ ਰਹੇ ਸਨ। ਉਨ੍ਹਾਂ ਨਾਲ ਹੁਣ ਉਨ੍ਹਾਂ ਦੀ ਪਤਨੀ ਨਵਦੀਪ ਕੌਰ ਨੇ ਵੀ ਇਲਾਕੇ ਦੀਆਂ ਬੀਬੀਆਂ ਨੂੰ ਨਾਲ ਲੈ ਕੇ ਵਾਰਡ ਨੰ :26 ਦੇ ਗਲੀ ਮੁਹੱਲਿਆਂ ‘ਚ ਸ਼੍ਰੋਮਣੀ ਅਕਾਲੀ ਦਲ ਦੀ ਨੀਤੀਆਂ ਦਾ ਪ੍ਰਚਾਰ ਕਰਦੇ ਹੋਏ ਸ. ਢਿੱਲੋਂ ਦੇ ਹੱਕ ਲਈ ਵੋਟਾਂ ਮੰਗੀਆਂ।

ਇਸ ਮੌਕੇ ਅਮਨਦੀਪ ਸਿੰਘ ਅਮਨ ਪੀ.ਏ., ਸਚਿਨ ਸ਼ਰਮਾ, ਬਲਜੀਤ ਸਿੰਘ ਬੱਲੀ, ਅਮਨ ਸ੍ਰੀਵਾਸਤਵ, ਸੁਰਿੰਦਰ ਸਿੰਘ, ਪੱਪੀ ਜੀ, ਮਨਜੀਤ ਸਿੰਘ, ਪ੍ਰਧਾਨ ਗੇਜਾ ਸਿੰਘ, ਗੋਲਡੀ, ਨਿਹਾਲ ਸਿੰਘ, ਪ੍ਰਧਾਨ ਕਰਨੈਲ ਸਿੰਘ, ਗੁਰਦੀਪ ਸਿੰਘ ਫੌਰਮੈਨ, ਢੱਲ ਜਿਊਲਰਜ਼, ਪ੍ਰਭਜੋਤ ਸਿੰਘ ਜੌਲੀ, ਊਸ਼ਾ ਬੇਦੀ, ਰੋਹਿਤ ਬੇਦੀ, ਗਾਂਧੀ ਸ਼੍ਰੀਚੰਦ ਕਾਲੋਨੀ ਆਦਿ ਸ਼ਾਮਿਲ ਸਨ।

Facebook Comments

Trending

Copyright © 2020 Ludhiana Live Media - All Rights Reserved.