ਪੰਜਾਬੀ

ਸਿੱਖਿਆ ਵਿਭਾਗ ਨੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਲਈ ਜਾਰੀ ਕੀਤੇ ਇਹ ਹੁਕਮ

Published

on

ਲੁਧਿਆਣਾ : ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ’ਚ ਇਕ ਵਾਰ ਫਿਰ ਤੋਂ ਬਾਇਓਮੀਟ੍ਰਿਕ ਹਾਜ਼ਰੀ ਸਿਸਟਮ ਰਾਹੀਂ ਹਾਜ਼ਰੀ ਲਗਾਉਣ ਦੇ ਹੁਕਮ ਸਿੱਖਿਆ ਵਿਭਾਗ ਵੱਲੋਂ ਦਿੱਤੇ ਗਏ ਹਨ। ਵਿਭਾਗ ਵੱਲੋਂ ਕਾਂਗਰਸ ਸਰਕਾਰ ਦੇ ਕਾਰਜਕਾਲ ’ਚ ਸਾਲ 2020 ਦੀ ਸ਼ੁਰੂਆਤ ਵਿਚ ਇਹ ਸਿਸਟਮ ਸਾਰੇ ਵਿਭਾਗਾਂ ਵਿਚ ਸ਼ੁਰੂ ਕੀਤਾ ਗਿਆ ਸੀ ਪਰ ਕੋਰੋਨਾ ਕਾਰਨ ਇਸ ਨੂੰ ਅਸਥਾਈ ਤੌਰ ’ਤੇ ਬੰਦ ਕਰ ਦਿੱਤਾ ਗਿਆ ਸੀ ਪਰ ਹੁਣ ਫਿਰ ਤੋਂ ਸਰਕਾਰੀ ਸਕੂਲਾਂ ਵਿਚ ਇਹ ਸਿਸਟਮ ਲਾਗੂ ਹੋਵੇਗਾ।

ਸਿੱਖਿਆ ਵਿਭਾਗ ਵੱਲੋਂ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਪੱਤਰ ਜਾਰੀ ਕੀਤਾ ਗਿਆ ਹੈ। ਇਸ ਦੇ ਤਹਿਤ ਕਰਮਚਾਰੀ ਸਕੂਲ ਆਉਂਦੇ-ਜਾਂਦੇ ਸਮੇਂ ਬਾਇਓਮੀਟ੍ਰਿਕ ਸਿਸਟਮ ਰਾਹੀਂ ਹਾਜ਼ਰੀ ਲਗਾਉਣਗੇ ਪਰ ਜੋ ਕਰਮਚਾਰੀ ਕਿਸੇ ਕਾਰਨਾਂ ਤੋਂ ਦੇਰੀ ਨਾਲ ਸਕੂਲ ਆਉਂਦੇ ਹਨ ਜਾਂ ਦੇਰੀ ਨਾਲ ਸਕੂਲ ਤੋਂ ਜਾਂਦੇ ਹਨ, ਦਾ ਕਾਰਨ ਡੈਜ਼ੀਗਨੇਟਿਡ ਰਜਿਸਟਰ ’ਤੇ ਦਰਜ ਕਰਵਾਉਣਾ ਜ਼ਰੂਰੀ ਹੋਵੇਗਾ।

ਸਾਰੇ ਕਰਮਚਾਰੀ ਨਾ ਸਿਰਫ਼ ਕੰਮਕਾਜੀ ਦਿਨਾਂ ਦੌਰਾਨ ਬਾਇਓਮੀਟ੍ਰਿਕ ਹਾਜ਼ਰੀ ਪ੍ਰਣਾਲੀ ਬੀ. ਏ. ਐੱਸ. ’ਤੇ ਆਪਣੀ ਹਾਜ਼ਰੀ ਦੀ ਨਿਸ਼ਾਨਦੇਹੀ ਕਰਨਗੇ ਸਗੋਂ ਐਤਵਾਰ ਜਾਂ ਛੁੱਟੀ ਵਾਲੇ ਦਿਨ ਵੀ ਸਕੂਲ ਆਉਣ-ਜਾਣ ’ਤੇ ਉਨ੍ਹਾਂ ਦੀ ਹਾਜ਼ਰੀ ਬੀ. ਏ. ਐੱਸ. ’ਤੇ ਦਰਜ ਕਰਨੀ ਪਵੇਗੀ। ਜਿਹੜੇ ਕਰਮਚਾਰੀ-ਅਧਿਕਾਰੀ ਨਿਯਮਿਤ ਸਮੇਂ ’ਤੇ ਦਫ਼ਤਰ ਨਹੀਂ ਆਉਂਦੇ ਜਾਂ ਨਹੀਂ ਜਾਂਦੇ, ਉਨ੍ਹਾਂ ਨੂੰ ਰਜਿਸਟਰ ’ਤੇ ਦੇਰੀ ਨਾਲ ਆਉਣ ਜਾਂ ਜਾਣ ਬਾਰੇ ਪੂਰੀ ਜਾਣਕਾਰੀ ਦਰਜ ਕਰਨੀ ਪਵੇਗੀ।

ਜੇਕਰ ਕਿਸੇ ਕਰਮਚਾਰੀ ਨੂੰ ਦਫ਼ਤਰ ਦੇ ਕੰਮਕਾਜੀ ਸਮੇਂ ਦੌਰਾਨ ਬਾਹਰ ਜਾਣਾ ਪੈਂਦਾ ਹੈ ਅਤੇ ਉਸ ਦਿਨ ਦਫ਼ਤਰ ਵਾਪਸ ਨਹੀਂ ਆ ਸਕਦਾ ਹੈ ਤਾਂ ਉਹ ਵਿਭਾਗ, ਜਿਸ ’ਚ ਕਰਮਚਾਰੀ ਗਿਆ ਹੈ, ਉਥੇ ਹਾਜ਼ਰੀ ਬੀ. ਏ. ਐੱਸ. ’ਤੇ ਮਾਰਕ ਕਰ ਸਕਦਾ ਹੈ। ਜੇਕਰ ਅਜਿਹੀ ਥਾਂ ’ਤੇ ਬੀ. ਏ. ਐੱਸ. ਮਸ਼ੀਨ ਨਹੀਂ ਲਗਾਈ ਗਈ ਤਾਂ ਅਜਿਹੇ ਸਟਾਫ਼ ਦੀ ਹਾਜ਼ਰੀ ਵਿਭਾਗ ਦੇ ਮੁਖੀ ਵੱਲੋਂ ਪਹਿਲਾਂ ਤੋਂ ਹੀ ਪ੍ਰਚੱਲਿਤ ਪ੍ਰਣਾਲੀ ਰਾਹੀਂ ਹੀ ਮਾਰਕ ਕੀਤੀ ਜਾਵੇਗੀ।

Facebook Comments

Trending

Copyright © 2020 Ludhiana Live Media - All Rights Reserved.