Connect with us

ਇੰਡੀਆ ਨਿਊਜ਼

ਡੇਰਾ ਸਿਰਸਾ ਮੁਖੀ ਮੁੜ ਇਕ ਮਹੀਨੇ ਦੀ ਪੈਰੋਲ ‘ਤੇ ਆਇਆ ਬਾਹਰ, ਜੇਲ੍ਹ ਪ੍ਰਸ਼ਾਸਨ ਨੇ ਰੱਖੀ ਇਹ ਸ਼ਰਤ

Published

on

The Dera Sirsa chief again came out on a one-month parole, a condition laid down by the jail authorities

ਚੰਡੀਗੜ੍ਹ : ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਅੱਜ ਮੁੜ ਪੈਰੋਲ ‘ਤੇ ਬਾਹਰ ਆਇਆ ਹੈ। ਗੁਰਮੀਤ ਰਾਮ ਰਹੀਮ ਸਵੇਰੇ 6:30 ਵਜੇ ਸੁਨਾਰੀਆ ਜੇਲ੍ਹ ਤੋਂ ਬਾਹਰ ਆਇਆ। ਦੱਸਿਆ ਜਾ ਰਿਹਾ ਹੈ ਕਿ ਇਸ ਤੋਂ ਬਾਅਦ ਉਹ ਉੱਤਰ ਪ੍ਰਦੇਸ਼ ਦੇ ਬਾਗਪਤ ਸਥਿਤ ਡੇਰੇ ਗਿਆ ਹੈ। ਰਾਮ ਰਹੀਮ ਨੂੰ ਸੁਨਾਰੀਆ ਜੇਲ ‘ਚ ਚਚੇਰੇ ਭਰਾ ਚਰਨਜੀਤ ਤੇ ਬੇਟੀ ਹਨੀਪ੍ਰੀਤ ਲੈਣ ਆਏ ਸੀ।

ਉਨ੍ਹਾਂ ਦੇ ਨਾਲ ਗੁਰਮੀਤ ਰਾਮ ਰਹੀਮ ਜੇਲ੍ਹ ਤੋਂ ਬਾਗਪਤ ਲਈ ਰਵਾਨਾ ਹੋਇਆ। ਉਸ ਨੂੰ ਸਖ਼ਤ ਸੁਰੱਖਿਆ ਵਿਚਕਾਰ ਲਿਜਾਇਆ ਗਿਆ ਹੈ। ਜੇਲ੍ਹ ਪ੍ਰਸ਼ਾਸਨ ਨੇ ਇਕ ਮਹੀਨੇ ਲਈ ਪੈਰੋਲ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਉੱਤਰ ਪ੍ਰਦੇਸ਼ ਪੁਲਿਸ ਨੇ ਉਸ ਦੀ ਸੁਰੱਖਿਆ ਸਬੰਧੀ ਅਦਾਲਤ ਨੂੰ ਐਨਓਸੀ ਦੇ ਦਿੱਤੀ ਹੈ ਜਿਸ ਕਾਰਨ ਉਸ ਨੂੰ ਯੂਪੀ ‘ਚ ਰਹਿਣ ਦੀ ਸ਼ਰਤ ‘ਤੇ ਪੈਰੋਲ ਦਿੱਤੀ ਗਈ ਹੈ। ਗੁਰਮੀਤ ਰਾਮ ਰਹੀਮ ਸਵੇਰੇ 7:30 ਵਜੇ ਜੇਲ੍ਹ ਤੋਂ ਬਾਹਰ ਆਇਆ। ਡੇਰਾ ਮੁਖੀ ਨੇ 40 ਦਿਨਾਂ ਦੀ ਪੈਰੋਲ ਦੀ ਮੰਗ ਕੀਤੀ ਸੀ ਪਰ ਸਿਰਫ਼ 30 ਦਿਨਾਂ ਦੀ ਪੈਰੋਲ ਮਨਜ਼ੂਰ ਹੋਈ।

Facebook Comments

Trending