ਪੰਜਾਬੀ

ਆਯੂਸ਼ ਵਿਭਾਗ ਵਲੋਂ ਰੋਜ਼ਗਾਰਡਨ ਵਿਖੇ ਯੋਗਾ ਮਹਾਂਉਤਸਵ ਕਰਵਾਇਆ

Published

on

ਲੁਧਿਆਣਾ : ਆਯੂਸ਼ ਵਿਭਾਗ ਭਾਰਤ ਸਰਕਾਰ ਵਲੋਂ ਨਹਿਰੂ ਰੋਜ਼ ਗਾਰਡਨ ਵਿਖੇ ਯੋਗਾ ਮਹਾਂਉਤਸਵ ਦਾ 63ਵਾਂ ਸਮਾਗਮ ਕਰਵਾਇਆ ਗਿਆ। ਪ੍ਰਬੰਧਕਾਂ ਨੇ ਦੱਸਿਆ ਕਿ 100 ਸੰਸਥਾਵਾਂ ਰਾਹੀਂ 100 ਸ਼ਹਿਰਾਂ ‘ਚ 100 ਦਿਨਾਂ ਲਈ ਯੋਗਾ ਮਹਾਂਉਤਸਵ ਮਨਾਇਆ ਜਾ ਰਿਹਾ ਹੈ। ਇਹ 13 ਮਾਰਚ 2022 ਨੂੰ ਸ਼ੁਰੂ ਹੋਇਆ ਸੀ ਤੇ ਅੰਤਰਰਾਸ਼ਟਰੀ ਯੋਗ ਦਿਵਸ ‘ਤੇ 21 ਜੂਨ 2022 ਨੂੰ ਸਮਾਪਤ ਹੋਵੇਗਾ।

ਇਸ ਲੜੀ ਤਹਿਤ ਲੁਧਿਆਣਾ ‘ਚ ਹੋਣ ਵਾਲੇ ਸਮਾਗਮ ਦਾ ਉਦੇਸ਼ ਯੋਗ ਦੇ ਵੱਖ-ਵੱਖ ਪਹਿਲੂਆਂ ਤੇ ਚੰਗੀ ਸਰੀਰਕ, ਮਾਨਸਿਕ ਅਤੇ ਅਧਿਆਤਮਿਕ ਸਿਹਤ ਨੂੰ ਬਣਾਈ ਰੱਖਣ ਲਈ ਇਸ ਦੇ ਲਾਭਾਂ ਦਾ ਵਿਆਪਕ ਪ੍ਰਚਾਰ ਕਰਨਾ ਹੈ। ਇਹ 100 ਦਿਨਾਂ ਦੀ ਲੜੀ ਚੰਗੀ ਸਿਹਤ, ਤੰਦਰੁਸਤੀ ਤੇ ਵਿਸ਼ਵ ਸ਼ਾਂਤੀ ਨੂੰ ਸਮਰਪਿਤ ਹੈ। ਇਸ ਤੋਂ ਬਾਅਦ ਪੰਜਾਬ ਦੇ ਹੋਰ ਸ਼ਹਿਰਾਂ ‘ਚ ਪੀਕਿਊਐਮਐਸ ਵਲੋਂ ਅਜਿਹੇ ਸਮਾਗਮਾਂ ਦੀ ਲੜੀ ਕਰਵਾਈ ਜਾਵੇਗੀ।

ਪਤੰਜਲੀ ਯੋਗਾ ਸੰਮਤੀ ਦੇ ਸ੍ਰੀ ਕਿ੍ਸ਼ਨ ਲਾਲ ਗੁਪਤਾ ਨੇ ਹੋਰ ਪੇਸ਼ੇਵਰ ਟ੍ਰੇਨਰਾਂ ਦੇ ਨਾਲ ਸਾਂਝੇ ਯੋਗ ਪ੍ਰੋਟੋਕੋਲ ਦੇ ਅਨੁਸਾਰ ਵੱਖ-ਵੱਖ ਆਸਣ ਕਰਵਾਏ ਤੇ ਸਭ ਨੂੰ ਯੋਗ ਦੇ ਸਿੱਧੇ ਲਾਭਾਂ ਬਾਰੇ ਦੱਸਿਆ | ਸ੍ਰੀ ਅਸ਼ੋਕ ਧੀਰ ਨੇ ਦੇਸ਼ ਭਗਤੀ ਤੇ ਅਧਿਆਤਮਕ ਗੀਤ ਸੁਣਾਏ ਜਿਨ੍ਹਾਂ ਨੂੰ ਸਰੋਤਿਆਂ ਨੇ ਜੋਸ਼ ਤੇ ਉਤਸ਼ਾਹ ਨਾਲ ਸੁਣਿਆ। ਪੰਜਾਬ ਯੋਗਾਸਨਾ ਸਪੋਰਟਸ ਐਸੋਸੀਏਸ਼ਨ ਦੇ ਉਪ ਪ੍ਰਧਾਨ ਸੰਜੀਵ ਤਿਆਗੀ ਨੇ ਦੱਸਿਆ ਕਿ ਸਰਕਾਰ ਯੋਗਾਸਨ ਨੂੰ ਖੇਡ ਵਜੋਂ ਵੀ ਉਤਸ਼ਾਹਿਤ ਕਰ ਰਹੀ ਹੈ।

Facebook Comments

Trending

Copyright © 2020 Ludhiana Live Media - All Rights Reserved.