ਖੇਤੀਬਾੜੀ

ਗਾਂ ਨੇ 63.80 ਕਿਲੋ ਦੁੱਧ ਦੇ ਕੇ ਤੋੜਿਆ ਰਿਕਾਰਡ, ਪ੍ਰਦੀਪ ਸਿੰਘ ਦੀ ਮੱਝ ਨੇ ਜਿੱਤਿਆ ਮੁਕਾਬਲਾ

Published

on

ਜਗਰਾਓਂ / ਲੁਧਿਆਣਾ : ਜਗਰਾਓਂ ਦੀ ਪਸ਼ੂ ਮੰਡੀ ਵਿਖੇ ਅੰਤਰਰਾਸ਼ਟਰੀ 15ਵੇਂ ਪੀਡੀਐੱਫਏ ਡੇਅਰੀ ਐਕਸਪੋ 2021 ਦੇ ਤੀਜੇ ਦਿਨ ਹੋਏ ਐੱਚਐੱਫ ਗਾਵਾਂ ਦੇ ਦੁੱਧ ਚੁਆਈ ਮੁਕਾਬਲੇ ’ਚ ਚਮਨ ਸਿੰਘ ਦੀ ਗਾਂ ਨੇ 63.80 ਕਿਲੋ ਦੁੱਧ ਦਿੰਦਿਆ ਇਸ ਵਾਰ ਦਾ ਰਿਕਾਰਡ ਕਾਇਮ ਕੀਤਾ।

ਕਿਸਾਨ ਚਮਨ ਸਿੰਘ ਨੇ ਦੱਸਿਆ ਕਿ ਅਗਲੇ ਕੁਝ ਦਿਨਾਂ ਵਿਚ ਮੌਸਮ ’ਚ ਹੋਰ ਠੰਢਕ ਆਉਣ ਦੇ ਨਾਲ ਉਸ ਦੀ ਇਹ ਜੇਤੂ ਗਾਂ ਹੋਰ ਵੱਧ ਦੁੱਧ ਦੇਵੇਗੀ। ਇਸ ਦੀ ਦੇਖ ਭਾਲ ਪਰਿਵਾਰਕ ਮੈਂਬਰ ਵਾਂਗ ਉਨ੍ਹਾਂ ਦਾ ਪੂਰਾ ਪਰਿਵਾਰ ਕਰਦਾ ਹੈ। ਮੁਕਾਬਲੇ ਵਿਚ ਮੇਜਰ ਸਿੰਘ ਦੀ ਗਾਂ ਨੇ 62.573 ਕਿਲੋਗ੍ਰਾਮ ਦੁੱਧ ਦਿੰਦਿਆਂ ਦੂਜਾ ਤੇ ਇਕਬਾਲਜੀਤ ਸਿੰਘ ਦੀ ਗਾਂ ਨੇ 58.110 ਕਿਲੋਗ੍ਰਾਮ ਦੁੱਧ ਦਿੰਦਿਆਂ ਤੀਜਾ ਸਥਾਨ ਹਾਸਲ ਕੀਤਾ।

ਦੁੱਧ ਚੁਆਈ ਦੇ ਦੂਸਰੇ ਮੁਕਾਬਲੇ ਵਿਚ ਐੱਚਐੱਫ ਦੋ ਦੰਦ ਗਾਵਾਂ ਦੇ ਮੁਕਾਬਲੇ ਵਿਚ ਪ੍ਰਵੀਨ ਸਿੰਘ ਦੀ ਗਾਂ ਨੇ ਪਹਿਲਾ, ਮੇਜਰ ਸਿੰਘ ਦੀ ਗਾਂ ਨੇ ਦੂਜਾ ਤੇ ਗੁਰਪ੍ਰੀਤ ਸਿੰਘ ਦੀ ਗਾਂ ਨੇ ਤੀਜਾ ਸਥਾਨ ਹਾਸਲ ਕੀਤਾ। ਜਰਸੀ ਗਾਵਾਂ ਦੇ ਦੁੱਧ ਦਾ ਮੁਕਾਬਲਾ ਅਮਰਜੀਤ ਸਿੰਘ ਚੀਮਨਾ, ਸਰਬਜੀਤ ਸਿੰਘ ਤੇ ਗੁਰਪ੍ਰੀਤ ਸਿੰਘ ਦੀ ਗਾਂ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ।

ਮੁਕਾਬਲਿਆਂ ਵਿਚ ਮੁਰਹਾ ਮੱਝ ਦੇ ਦੁੱਧ ਚੁਆਈ ਮੁਕਾਬਲੇ ’ਚ ਪ੍ਰਦੀਪ ਸਿੰਘ ਦੀ ਮੱਝ ਨੇ ਪਹਿਲਾ, ਵੀਟਾ ਦੇਵੀ ਤੇ ਬਾਲਾ ਦੇਵੀ ਦੀ ਮੱਝ ਨੇ ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਦੁੱਧ ਚੁਆਈ ਤੇ ਨਸਲਾਂ ਦੇ ਮੁਕਾਬਲਿਆਂ ਦੇ ਜੇਤੂ ਗਾਵਾਂ, ਮੱਝਾਂ ਦੇ ਮਾਲਕਾਂ ਨੂੰ ਪੀਡੀਐੱਫਏ ਵੱਲੋਂ ਸ਼ਾਨਦਾਰ ਸਨਮਾਨ ਸਮਾਰੋਹ ’ਚ ਸਨਮਾਨਿਤ ਕੀਤਾ ਗਿਆ।

ਪੀਡੀਐੱਫਏ ਦੇ ਪ੍ਰਧਾਨ ਦਲਜੀਤ ਸਿੰਘ ਸਦਰਪੁਰਾ ਅਨੁਸਾਰ ਪੀਡੀਐੱਫਏ ਐਕਸਪੋ ਦੌਰਾਨ ਮੁੱਖ ਮਕਸਦ ਅਜਿਹੇ ਦੁਧਾਰੂ ਪਸ਼ੂਆਂ ਨੂੰ ਡੇਅਰੀ ਫਾਰਮਰਾਂ ਅੱਗੇ ਲਿਆ ਕੇ ਉਨ੍ਹਾਂ ਨੂੰ ਡੇਅਰੀ ਕਿੱਤੇ ’ਚ ਚੰਗੇ ਪਸ਼ੂ ਰੱਖਣ ਲਈ ਪੇ੍ਰਿਤ ਕਰਨਾ ਹੈ।

Facebook Comments

Trending

Copyright © 2020 Ludhiana Live Media - All Rights Reserved.