ਪੰਜਾਬੀ

 ਨਸ਼ਿਆਂ ਦਾ ਸੇਵਨ/ਸਮੱਗਲਿੰਗ ਕਰਨ ਵਾਲਿਆਂ ਦੇ ਖਿਲਾਫ ਆਰੰਭੀ ਗਈ ਮੁਹਿੰਮ ਲਗਾਤਾਰ ਜਾਰੀ  – ਸੁਰਿੰਦਰਪਾਲ ਸਿੰਘ ਪਰਮਾਰ

Published

on

ਲੁਧਿਆਣਾ : ਮਾਨਯੋਗ ਡਾਇਰੈਕਟਰ ਜਨਰਲ ਪੁਲਿਸ, ਪੰਜਾਬ, ਚੰਡੀਗੜ੍ਹ ਵੱਲੋਂ ਦਿੱਤੇ ਗਏ ਦਿਸ਼ਾ-ਨਿਰਦੇਸ਼ਾ ਦੀ ਪਾਲਣਾ ਕਰਦੇ ਹੋਏ ਰੇਂਜ ਅਧੀਨ ਆਉਦੇ ਪੁਲਿਸ ਜ਼ਿਲ੍ਹਿਆਂ ਖੰਨਾ, ਲੁਧਿਆਣਾ (ਦਿਹਾਤੀ) ਅਤੇ ਸ਼ਹੀਦ ਭਗਤ ਸਿੰਘ ਨਗਰ ਵੱਲੋ ਸਾਲ 2022 ਵਿੱਚ (ਮਿਤੀ 03-10-2022 ਤੱਕ) ਐਨ.ਡੀ.ਪੀ.ਐਸ. ਐਕਟ ਤਹਿਤ ਦਰਜ 311 ਮੁਕੱਦਮਾਤ ਦੇ ਅਨੁਸਾਰ ਮਾਲ ਹਸਬ ਜਾਬਤਾ ਨਸ਼ਟ ਕੀਤਾ ਗਿਆ ਹੈ।

ਨਸ਼ਟ ਕੀਤੇ ਗਏ ਮਾਲ ਵਿੱਚ 48 ਕਿਲੋ 468 ਗ੍ਰਾਮ ਹੈਰੋਇਨ, 15 ਕੁਇੰਟਲ 61 ਕਿਲੋ 355 ਗ੍ਰਾਮ ਭੁੱਕੀ, 24 ਕਿਲੋ 777 ਗ੍ਰਾਮ ਨਸ਼ੀਲ ਪਾਉਡਰ, ਅਫੀਮ 59 ਕਿਲੋ 25 ਗ੍ਰਾਮ, ਸਮੈਕ 514 ਗ੍ਰਾਮ, ਚਰਸ 04 ਕਿਲੋ 897 ਗ੍ਰਾਮ, ਗੋਲੀਆਂ/ਕੈਪਸੂਲ 63113, ਗਾਂਜਾ 1 ਕੁਇੰਟਲ 37 ਕਿਲੋ 463 ਗ੍ਰਾਮ, ਡੋਡੇ 68 ਕਿਲੋ, ਟੀਕੇ/ਸ਼ੀਸ਼ੀਆਂ 1644 ਸਨ।

ਸ੍ਰੀ ਪਰਮਾਰ ਨੇ ਕਿਹਾ ਕਿ ਮੁੱਖ ਮੰਤਰੀ ਸ.ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਨਸ਼ਾ ਮੁਕਤ, ਭ੍ਰਿਸ਼ਟਾਚਾਰ ਮੁਕਤ ਅਤੇ ਸਾਫ ਸੁਥਰਾ ਪ੍ਰਸ਼ਾਸ਼ਨ ਦੇਣ ਲਈ ਵਚਨਬੱਧ ਹੈ। ਉਨ੍ਹਾ ਦੱਸਿਆ ਕਿ ਸਾਡੇ ਸਮਾਜ ਵਿੱਚ ਨਸ਼ਿਆਂ ਦੇ ਮਾੜੇ ਪ੍ਰਭਾਵ ਕਾਰਨ ਨਸ਼ਾ ਕਰਨ ਵਾਲੇ ਨੌਜਵਾਨਾਂ ਦਾ ਭਵਿੱਖ ਹਨੇਰੇ ਵਿੱਚ ਜਾ ਰਿਹਾ ਹੈ ਅਤੇ ਨਸ਼ੇ ਦਾ ਆਦੀ ਮਨੁੱਖ ਜਿੱਥੇ ਆਰਥਿਕ ਤੌਰ ‘ਤੇ ਕਮਜ਼ੋਰ ਹੋ ਜਾਂਦਾ ਹੈ ਉੱਥੇ ਸਰੀਰਕ ਤੌਰ ‘ਤੇ ਵੀ ਕਮਜੋਰ ਪੈ ਜਾਂਦਾ ਹੈ।

Facebook Comments

Trending

Copyright © 2020 Ludhiana Live Media - All Rights Reserved.