ਪੰਜਾਬ ਨਿਊਜ਼

ਅਕਾਲੀ ਦਲ ਨਾਲ ਸਮਝੌਤੇ ਵਾਲੀਆਂ 20 ਸੀਟਾਂ ’ਤੇ ਰੀਵਿਊ ਕਰੇਗੀ ਬਸਪਾ

Published

on

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਨਾਲ ਗਠਜੋੜ ਕਰਕੇ ਚੋਣ ਮੈਦਾਨ ਵਿਚ ਉਤਰੀ ਬਸਪਾ ਲਗਭਗ ਸਾਰੀਆਂ ਸੀਟਾਂ ’ਤੇ ਉਮਦੀਵਾਰ ਉਤਾਰ ਚੁੱਕੀ ਹੈ ਪਰ ਉਨ੍ਹਾਂ ਦਾ ਰੀਵਿਊ ਹੋਵੇਗਾ। ਸੂਤਰਾਂ ਮੁਤਾਬਕ ਬਸਪਾ ਕਈ ਸੀਟਾਂ ’ਤੇ ਫੇਰਬਦਲ ਵੀ ਕਰ ਸਕਦੀ ਹੈ। ਪਾਰਟੀ 21 ਜਨਵਰੀ ਨੂੰ ਫਿਰ ਉਮੀਦਵਾਰਾਂ ਦੇ ਨਾਮ ਦਾ ਐਲਾਨ ਕਰ ਸਕਦੀ ਹੈ।

ਮੀਡੀਆ ਰਿਪੋਰਟਾਂ ਮੁਤਾਬਕ ਬਸਪਾ ਦੇ ਪੰਜਾਬ ਪ੍ਰਧਾਨ ਜਸਬੀਰ ਸਿੰਘ ਗੜ੍ਹੀ ਦਾ ਕਹਿਣਾ ਹੈ ਕਿ ਇਹ ਰੀਵਿਊ ਤੈਅ ਕਰੇਗਾ ਕਿ ਕਿਹੜਾ ਉਮੀਦਵਾਰ ਪਾਰਟੀ ਨੂੰ ਜਿੱਤ ਦਵਾ ਸਕਦਾ ਹੈ। ਇਸ ਦੇ ਆਧਾਰ ’ਤੇ ਹੀ ਫ਼ੈਸਲਾ ਲਿਆ ਜਾਵੇਗਾ। ਉਮੀਦਵਾਰਾਂ ਦੇ ਐਲਾਨ ’ਤੇ ਗੜ੍ਹੀ ਨੇ ਕਿਹਾ ਕਿ ਅਸੀਂ 20 ਹਲਕਿਆਂ ’ਤੇ ਇੰਚਾਰਜ ਲਗਾਏ ਸਨ। ਹੁਣ ਨਵੀਂ ਸੂਚੀ ਜਾਰੀ ਹੋਵੇਗੀ।

ਇਥੇ ਇਹ ਵੀ ਦੱਸਣਯੋਗ ਹੈ ਕਿ ਬਸਪਾ ਨੇ ਹੁਣ ਤਕ 20 ਉਮੀਦਵਾਰਾਂ ਦਾ ਐਲਾਨ ਕੀਤਾ ਸੀ। ਜਿਥੇ ਕਈ ਜਗ੍ਹਾ ਅਕਾਲੀ ਦਲ ਦੀ ਸੀਟ ਬਸਪਾ ਲਈ ਛੱਡਣ ’ਤੇ ਵਿਵਾਦ ਵੀ ਹੋਇਆ। ਅਕਾਲੀ ਦਲ ਨੇ ਕਪੂਰਥਲਾ, ਟਾਂਡਾ, ਰਾਏਕੋਟ ਅਤੇ ਚਮਕੌਰ ਸਾਹਿਬ ਦੀ ਸੀਟ ਬਸਪਾ ਨੂੰ ਦਿੱਤੀ ਸੀ। ਜਿਸ ’ਤੇ ਪਾਰਟੀ ਵਿਚ ਕਾਫੀ ਵਿਵਾਦ ਹੋਇਆ। ਕਈ ਥਾਵਾਂ ’ਤੇ ਬਸਪਾ ਨੇ ਅਕਾਲੀ ਦਲ ਦੇ ਆਗੂਆਂ ਨੂੰ ਪਾਰਟੀ ਵਿਚ ਸ਼ਾਮਲ ਕਰਕੇ ਟਿਕਟ ਦਿੱਤੀ।

Facebook Comments

Trending

Copyright © 2020 Ludhiana Live Media - All Rights Reserved.