Connect with us

ਪੰਜਾਬੀ

ਪੀ ਏ ਯੂ ਵਲੋਂ ਸਿਖਲਾਈ ਪ੍ਰਾਪਤ ਕਾਰੋਬਾਰੀ ਉੱਦਮੀ ਨੂੰ ਮਿਲਿਆ ਐਵਾਰਡ

Published

on

The award was given to a business entrepreneur trained by PAU

ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਤੋਂ ਸਿਖਲਾਈ ਲੈਣ ਵਾਲੇ ਉੱਦਮੀ  ਅਮਨਦੀਪ ਸ੍ਰੀਵਾਸਤਵ ਨੂੰ ਬੀਤੇ ਦਿਨੀਂ ਮੈਨੇਜ, ਹੈਦਰਾਬਾਦ ਵਲੋਂ ਕਰਵਾਏ ਗਏ ਸੰਮੁਨਤੀ ਐਗਰੀ ਸਟਾਰਟ-ਅੱਪ ਐਵਾਰਡ 2022 ਵਿੱਚ ਪੰਜਾਬ ਰਾਜ ਤੋਂ ਹਿੱਸਾ ਲਿਆ। ਇਸ ਸਮਾਗਮ ਵਿਚ ਉਸਦੇ ਉਦਯੋਗਿਕ ਉੱਦਮ ਨੂੰ ਬਲੈਕ ਆਈ ਟੈਕਨੋਲੋਜੀਜ਼ ਪ੍ਰਾਈਵੇਟ ਲਿਮਟਿਡ ਲਈ ਸਨਮਾਨਿਤ ਕੀਤਾ ਗਿਆ।  ਬਲੈਕ ਆਈ ਟੈਕਨੋਲੋਜੀਜ਼ ਪ੍ਰਾਈਵੇਟ ਲਿਮਟਿਡ ਸਿੰਚਾਈ ਦੇ ਸੰਦ ਬਣਾਉਣ ਦੀ ਇੱਕ ਨਿਰਮਾਤਾ ਹੈ ਜੋ ‘ਤਕਨਾਲੋਜੀ ਰਾਹੀਂ ਕੁਦਰਤ ਠੀਕ ਕਰੋ ‘ ਦੇ ਉਦੇਸ਼ ਨਾਲ ਕੰਮ ਕਰਦੀ ਹੈ ।

ਸਟਾਰਟਅਪ ਨੂੰ ਭਾਰਤੀ ਖੇਤੀਬਾੜੀ ਦੀ ਵਾਤਾਵਰਨ ਬਾਰੇ ਚਿੰਤਾ, ਨਵੀਨੀਕਰਨ ਅਤੇ ਪੁਨਰ-ਨਿਰਮਾਣ ਲਈ ਮਿਸਾਲੀ ਉੱਦਮੀ ਹੋਣ ਕਾਰਨ ਸਨਮਾਨਿਤ ਕੀਤਾ ਗਿਆ ਸੀ।  ਇਹ ਪੁਰਸਕਾਰ ਭਾਰਤ ਸਰਕਾਰ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਰਾਜ ਮੰਤਰੀ, ਸੁਸ਼੍ਰੀ ਸ਼ੋਭਾ ਕਰੰਦਲਾਜੇ ਦੁਆਰਾ ਪ੍ਰਦਾਨ ਕੀਤਾ ਗਿਆ। ਇਸ ਐਵਾਰਡ ਵਿਚ 25000 ਰੁਪਏ ਦੀ ਨਕਦ ਰਾਸ਼ੀ ਵੀ ਸ਼ਾਮਿਲ ਹੈ ।ਪੀ ਏ ਯੂ ਦੇ ਵਾਈਸ ਚਾਂਸਲਰ ਡਾ ਸਤਿਬੀਰ ਸਿੰਘ ਗੋਸਲ ਨੇ ਕਾਰੋਬਾਰ ਉੱਦਮੀ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੰਦਿਆਂ ਉਸਦੇ ਕਾਮਯਾਬ ਭਵਿੱਖ ਦੀ ਕਾਮਨਾ ਕੀਤੀ

 

Facebook Comments

Trending