Connect with us

ਪੰਜਾਬੀ

 ਜੋਧੇਵਾਲ ਬਸਤੀ ਵਿਖੇ ਟੀਮ ਵੱਲੋ 11 ਬੱਚੇ ਬਾਲ ਮਜਦੂਰੀ ਕਰਦੇ ਕਰਵਾਏ ਰੈਸਕਿਊ

Published

on

At Jodhewal Basti, the team rescued 11 children doing child labor

ਲੁਧਿਆਣਾ :  ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਵੱਲੋ ਜਾਰੀ ਦਿਸ਼ਾ ਨਿਰਦੇਸ਼ਾ ‘ਤੇ ਕਾਰਵਾਈ ਕਰਦਿਆਂ ਜ਼ਿਲ੍ਹਾ ਟਾਸਕ ਫੋਰਸ ਵੱਲੋਂ ਜ਼ਿਲ੍ਹੇ ਵਿੱਚ ਬਾਲ ਮਜਦੂਰੀ ਦੀ ਰੋਕਥਾਮ ਲਈ ਸਥਾਨਕ ਬਸਤੀ ਜੋਧੇਵਾਲ ਵਿਖੇ ਰੇਡ ਕੀਤੀ ਗਈ ਜਿੱਥੇ ਟੀਮ ਵੱਲੋ 11 ਬੱਚੇ ਬਾਲ ਮਜਦੂਰੀ ਕਰਦੇ ਹੋਏ ਰੈਸਕਿਊ ਕਰਵਾਏ ਗਏ।

ਜ਼ਿਲ੍ਹਾ ਟਾਸਕ ਫੋਰਸ ਟੀਮ ਵੱਲੋ ਇਨ੍ਹਾਂ ਬੱਚਿਆਂ ਨੂੰ ਬਾਲ ਭਲਾਈ ਕਮੇਟੀ, ਲੁਧਿਆਣਾ ਦੇ ਸਾਹਮਣੇ ਪੇਸ਼ ਕੀਤਾ ਗਿਆ ਅਤੇ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਵੱਲੋ ਬੱਚਿਆਂ ਅਤੇ ਉਨ੍ਹਾਂ ਦੇ ਮਾਤਾ-ਪਿਤਾ/ ਰਿਸ਼ਤੇਦਾਰ ਦੀ ਕਾਊਂਸਲਿੰਗ ਕੀਤੀ ਗਈ ਅਤੇ ਭਵਿੱਖ ਵਿੱਚ ਬਾਲ ਮਜ਼ਦੂਰੀ ਕਰਨ ਤੋਂ ਰੋਕਿਆ ਗਿਆ ਅਤੇ ਬੱਚਿਆਂ ਨੂੰ ਪੜ੍ਹਾਈ ਵੱਲ ਪ੍ਰੇਰਿਤ ਕੀਤਾ ਗਿਆ।

ਮੌਕੇ ‘ਤੇ 2 ਬੱਚਿਆਂ ਦੇ ਮਾਤਾ-ਪਿਤਾ ਆਪਣੇ ਅਸਲ ਦਸਤਾਵੇਜਾਂ ਨਾਲ ਮੌਜੂਦ ਸਨ, ਉਹਨਾਂ ਦੇ ਦਸਤਾਵੇਜ਼ ਚੈਕ ਕਰਕੇ ਬਾਲ ਭਲਾਈ ਕਮੇਟੀ, ਲੁਧਿਆਣਾ ਦੇ ਹੁਕਮਾਂ ਨਾਲ ਬੱਚਿਆਂ ਨੂੰ ਮਾਤਾ-ਪਿਤਾ ਨੂੰ ਸਪੁਰਦ ਕਰ ਦਿੱਤਾ ਗਿਆ ਅਤੇ ਬਾਕੀ 9 ਬੱਚਿਆਂ ਨੂੰ ਉਹਨਾਂ ਦੀ ਸੁਰੱਖਿਆ ਅਤੇ ਸੰਭਾਲ ਲਈ ਅਗਲੇ ਹੁਕਮਾਂ ਤੱਕ ਚਿਲਡਰਨ ਹੋਮ, ਜਮਾਲਪੁਰ ਵਿੱਚ ਸ਼ਿਫਟ ਕਰ ਦਿੱਤਾ ਗਿਆ।

Facebook Comments

Trending