Connect with us

ਅਪਰਾਧ

ਝਪਟਮਾਰ ਨੇ ਮੋਬਾਈਲ ਫੋਨ, ਨਕਦੀ ਤੇ ਜ਼ਰੂਰੀ ਕਾਗਜ਼ਾਤ ਲੁੱਟੇ

Published

on

The assailants looted mobile phones, cash and important documents

ਲੁਧਿਆਣਾ  :  ਸੀਬੀਆ ਮੈਡੀਕਲ ਸੈਂਟਰ ਤੋਂ ਟਰੇਨਿੰਗ ਲੈ ਕੇ ਘਰ ਜਾ ਰਹੀ ਮੈਡੀਕਲ ਦੀ ਵਿਦਿਆਰਥਣ ਨੂੰ ਨਿਸ਼ਾਨਾ ਬਣਾਉਂਦਿਆਂ ਬਦਮਾਸ਼ਾਂ ਨੇ ਉਸ ਕੋਲੋਂ ਮੋਬਾਈਲ ਫੋਨ, ਨਕਦੀ ਅਤੇ ਕੁਝ ਜ਼ਰੂਰੀ ਕਾਗਜ਼ਾਤ ਲੁੱਟ ਲਏ ।

ਥਾਣਾ ਡਿਵੀਜ਼ਨ ਨੰਬਰ ਅੱਠ ਦੀ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਮੋਹਾਲੀ ਦੀ ਰਹਿਣ ਵਾਲੀ ਰੁਪਿੰਦਰ ਕੌਰ ਨੇ ਦੱਸਿਆ ਕਿ ਉਹ ਸਿਵਲ ਲਾਈਨ ਵਿਚ ਪੈਂਦੇ ਸੀਬੀਆ ਮੈਡੀਕਲ ਸੈਂਟਰ ਤੋਂ ਟਰੇਨਿੰਗ ਲੈ ਰਹੀ ਹੈ। ਸ਼ਾਮ ਸਵਾ ਸੱਤ ਵਜੇ ਦੇ ਕਰੀਬ ਉਹ ਆਪਣੀ ਸਹੇਲੀ ਨਿਸ਼ਾ ਨਾਲ ਐਕਟਿਵਾ ਸਕੂਟਰ ਤੇ ਸਵਾਰ ਹੋ ਕੇ ਮੈਡੀਕਲ ਸੈਂਟਰ ਤੋਂ ਘਰ ਜਾ ਰਹੀ ਸੀ।

ਦੋਵੇਂ ਲੜਕੀਆਂ ਜਿਸ ਤਰ੍ਹਾਂ ਹੀ ਸੈਸ਼ਨ ਚੌਕ ਵਿਚ ਪਹੁੰਚੀਆਂ ਤਾਂ ਪਿੱਛੋਂ ਆ ਰਹੇ ਐਕਟਿਵਾ ਸਵਾਰ ਦੋ ਨੌਜਵਾਨਾਂ ਨੇ ਰੁਪਿੰਦਰ ਕੌਰ ਦੇ ਹੱਥ ਵਿੱਚ ਫੜਿਆ ਪਰਸ ਝਪਟ ਲਿਆ। ਮੁਟਿਆਰ ਦੇ ਮੁਤਾਬਕ ਪਰਸ ਵਿਚ ਐਪਲ ਦਾ ਮੋਬਾਈਲ ਫੋਨ ,ਆਧਾਰ ਕਾਰਡ ,ਚਾਬੀਆਂ ਅਤੇ ਕੁੱਝ ਨਕਦੀ ਸੀ। ਪੁਲਿਸ ਨੇ ਅਣਪਛਾਤੇ ਬਦਮਾਸ਼ਾਂ ਦੇ ਖਿਲਾਫ ਐੱਫ ਆਈ ਆਰ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Facebook Comments

Trending